ਅੰਮ੍ਰਿਤਸਰ:ਗੁਜਰਾਂ ਦੇ ਬਾੜੇ 'ਚ ਮੱਝਾਂ ਦੀ ਸਾਂਝ ਸੰਭਾਲ ਰੱਖਣ ਵਾਲੇ 18 ਸਾਲਾਂ ਮੰਜੂਰ ਨਾਮ ਦੇ ਬੰਧੂਆ ਮਜਦੂਰ ਨੂੰ ਰਿਹਾਅ ਕਰਵਾਉਣ ਲਈ ਅਗੇ ਆਈ ਸਮਾਜ ਸੇਵੀ ਸੰਸਥਾ 13 ਆਸਰਾ ਸੇਵਾ ਸੁਸਾਇਟੀ ਦੇ ਆਗੂ ਹੈਪੀ ਵੱਲਾ ਵਲੋਂ ਹੰਭਲਾ ਮਾਰਿਆ ਗਿਆ ਹੈ। ਸੰਸਥਾ ਨੇ ਉਸ ਨੂੰ ਪੁਲਿਸ ਦੀ ਮਦਦ ਨਾਲ ਛੁਡਵਾਇਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ (Gujjar handed over to police)।
ਗੁਜਰਾਂ ਦੇ ਡੇਰੇ ਤੋਂ ਛੁੱਟ ਕੇ ਬਾਹਰ ਆਏ ਮੰਜੂਰ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ 13 ਸਾਲ ਤੋਂ ਇੱਥੇ ਬੰਧੂਆ ਮਜਦੂਰ ਬਣ ਕੇ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸ਼ਨ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ। ਸੰਸਥਾ ਦੇ ਅਹੁਦੇਦਾਰਾਂ ਮੁਤਾਬਕ ਮੰਜੂਰ 13 ਸਾਲ ਤੌ ਡੰਗਰਾਂ ਦੇ ਭਾੜੇ ਵਿਚ ਮੱਝਾਂ ਦੀ ਸਾਂਝ ਸੰਭਾਲ ਕਰ ਰਿਹਾ ਸੀ। ਗੁਜਰਾਂ ਕੋਲੋਂ ਆਜਾਦ ਕਰਵਾਏ ਮੰਜੂਰ ਨੂੰ ਉਸ ਦੇ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਸਮਾਜ ਸੇਵੀ ਸੰਸਥਾ ਨੇ ਬੰਧੂਆ ਗੁੱਜਰ ਨੂੰ ਛੁਡਵਾ ਕੇ ਪੁਲਿਸ ਹਵਾਲੇ ਕੀਤਾ 13 ਆਸਰਾ ਸੇਵਾ ਸੁਸਾਇਟੀ ਦੇ ਆਗੂ ਹੈਪੀ ਵੱਲਾ (Happy valla of 13 aasra sewa society) ਵਲੌ ਇਸ ਬੰਧੂਆ ਮਜਦੂਰ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਦੀ ਸਹਾਇਤਾ ਨਾਲ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਲੜਕਾ ਉਨ੍ਹਾਂ ਦੇ ਹਵਾਲੇ ਕਰਵਾ ਦਿੱਤਾ ਗਿਆ ਹੈ। ਇਸ ਸੰਬਧੀ ਗਲਬਾਤ ਕਰਦਿਆਂ ਹੈਪੀ ਵੱਲਾ ਨੇ ਦਸਿਆ ਕਿ ਸਾਨੂੰ ਸੁਚਨਾ ਮਿਲੀ ਸੀ ਕਿ ਥਾਣਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਅਮਰਕੌਟ ਵਿਖੇ ਕੁਝ ਗੁਜਰਾਂ ਵਲੋਂ ਮੱਝਾਂ ਦੇ ਭਾੜੇ ਵਿਚ ਕੰਮ ਕਰਨ ਲਈ ਇਕ 18 ਸਾਲਾ ਮੰਜੂਰ ਨਾਮਕ ਲੜਕੇ ਨੂੰ ਬੰਧਕ ਬਣਾ ਕੇ ਰਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਸ ਦੇ ਚਲਦੇ ਅਸੀਂ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਦੀ ਮਦਦ ਨਾਲ ਉਸ ਨੂੰ ਉਥੋਂ ਆਜਾਦ ਕਰਵਾ ਕੇ ਪਰਿਵਾਰਕ ਮੈਬਰਾਂ ਨੂੰ ਸੌਂਪਿਆ ਹੈ। ਇਸ ਮੌਕੇ ਗਲਬਾਤ ਕਰਦਿਆਂ ਪੁਲਿਸ ਜਾਂਚ ਅਧਿਕਾਰੀ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਸਾਨੂੰ ਮਿਲੀ ਸੂਚਨਾ ਦੇ ਅਧਾਰ ’ਤੇ ਅਪਰਾਧਕ ਕਾਰਵਾਈ (Crime news) ਕਰਦਿਆਂ ਅਸੀਂ ਲੜਕੇ ਨੂੰ ਬਰਾਮਦ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਹੈ।
ਇਹ ਵੀ ਪੜ੍ਹੋ:ਜੇ ਨਾ ਮੰਨੀ ਕੰਗਣਾ ਤਾਂ ਗੱਡੀ ’ਤੇ ਚੜ੍ਹਾ ਕੇ ਮਾਫੀ ਮੰਗਵਾਵਾਂਗੇ