ਪੰਜਾਬ

punjab

ETV Bharat / city

40 ਸਾਲਾਂ ਬਾਅਦ ਪਾਕਿਸਤਾਨ ਤੋਂ ਭਾਰਤ ਆਈ ਭਰਾਵਾਂ ਨੂੰ ਮਿਲਣ ਲਈ ਭੈਣ - ਭਰਾਵਾਂ ਨੂੰ ਮਿਲਣ ਪਹੁੰਚੀ ਭੈਣ

40 ਸਾਲਾਂ ਬਾਅਦ ਪਾਕਿਸਤਾਨ ਤੋਂ ਭਾਰਤ ਆਈ ਭੈਣ ਨੇ ਕਿਹਾ ਕਿ ਭਾਰਤ ਦਾ ਵੀਜ਼ਾ ਲੈਣ ਲਈ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦੇ ਭਰਾਵਾਂ ਨੇ ਕਿਹਾ ਕਿ ਸਰਕਾਰ ਨੂੰ ਵੀਜ਼ਾ ਪ੍ਰਰੀਕਿਰਆ ਨੂੰ ਸੌਖਾ ਬਣਾਉਣਾ ਚਾਹਿਦਾ ਹੈ ਤਾਂ ਜੋ ਪਰਿਵਾਰਾਂ ਨੂੰ ਮਿਲਣ ਦੀ ਪ੍ਰੇਸ਼ਾਨੀ ਨਾ ਆਵੇ।

sister came from Pakistan to india to meet brother after 40 years
40 ਸਾਲਾਂ ਬਾਅਦ ਪਾਕਿਸਤਾਨ ਤੋਂ ਭਾਰਤ ਆਈ ਭਰਾਵਾਂ ਨੂੰ ਮਿਲਣ ਲਈ ਭੈਣ

By

Published : Jun 14, 2022, 7:05 PM IST

ਅੰਮ੍ਰਿਤਸਰ:ਪਿੰਡ ਕਾਲੇਕੇ ਤੋਂ ਕਰੀਬ 40 ਸਾਲ ਪਹਿਲਾਂ ਵਿਆਹ ਕਰਵਾਉਣ ਬਾਅਦ ਪਾਕਿਸਤਾਨ ਆਪਣੇ ਸਹੁਰੇ ਘਰ ਗਈ ਬਸ਼ੀਰਾ ਅੱਜ ਭਾਰਤ ਆਪਣੇ ਭਰਾਵਾਂ ਨੂੰ ਮਿਲਣ ਲਈ ਪਿੰਡ ਪੁੱਜੀ। ਇਸ ਮੌਕੇ ਭੈਣ ਅਤੇ ਭਰਾਵਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਆਏ। ਇਸ ਦੌਰਾਣ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਲੈਣ ਲਈ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦੇ ਭਰਾਵਾਂ ਨੇ ਕਿਹਾ ਕਿ ਸਰਕਾਰ ਨੂੰ ਵੀਜ਼ਾ ਪ੍ਰਰੀਕਿਰਆ ਨੂੰ ਸੌਖਾ ਬਣਾਉਣਾ ਚਾਹਿਦਾ ਹੈ ਤਾਂ ਜੋ ਪਰਿਵਾਰਾਂ ਨੂੰ ਮਿਲਣ ਦੀ ਪ੍ਰੇਸ਼ਾਨੀ ਨਾ ਆਵੇ। ਫਿਲਹਾਲ ਉਨ੍ਹਾਂ ਨੂੰ 45 ਦਿਨ ਦਾ ਵੀਜ਼ਾ ਮਿਲਿਆ ਹੈ।




ਭਾਰਤ ਵਾਸੀ ਭਰਾ ਮੁਸਤਾਦ ਅਲੀ ਨੇ ਕਿਹਾ ਕਿ ਦੋਨੋ ਦੇਸ਼ਾਂ ਦੀਆਂ ਇਹ ਸਰਹੱਦ ਕਾਰਨ ਜਿੱਥੇ ਕਈ ਪਰਿਵਾਰ ਨਿਖੜ ਗਏ, ਪਰ ਅੱਜ ਵੀ ਲੋਕ ਆਪਣੀਆ ਨੂੰ ਮਿਲਣ ਲਈ ਤਰਸਦੇ ਹਨ। ਉਨ੍ਹਾਂ ਕਿਹਾ ਕਿ ਵੀਜ਼ਾ ਲਈ ਆਸਾਨ ਪ੍ਰਣਾਲੀ ਕਰਦਿਆਂ ਬਾਰਡਰ ਤੇ ਪ੍ਰਬੰਧ ਹੋਣ ਕਿਉਂਕਿ ਕਈ ਲੋਕ ਤਾਂ ਅਜਿਹੇ ਹਨ ਜਿਨ੍ਹਾਂ ਕੋਲ ਦਿੱਲੀ ਜਾਣ ਦਾ ਵੀ ਕਿਰਾਇਆ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਦੇ ਪੈਰ ਘਰ ਵਿਚ ਪੈਣ ਨਾਲ ਜੋ ਰਿਸ਼ਤੇਦਾਰ ਮਿਲਦੇ ਨਹੀਂ ਵੀ ਸਨ ਅੱਜ ਭੈਣ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆ ਰਹੇ ਹਨ।



40 ਸਾਲਾਂ ਬਾਅਦ ਪਾਕਿਸਤਾਨ ਤੋਂ ਭਾਰਤ ਆਈ ਭਰਾਵਾਂ ਨੂੰ ਮਿਲਣ ਲਈ ਭੈਣ




ਭਾਰਤ ਵਾਸੀ ਭਰਾ ਸ਼ਾਹ ਦੀਨ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਕਦਮ 40 ਸਾਲ ਬਾਅਦ ਉਨ੍ਹਾਂ ਦੇ ਘਰ ਪਏ ਹਨ ਜਿਸ ਦੇ ਆਉਣ ਤੇ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਹੈ। ਸਾਡੇ ਜਿਆਦਾਤਰ ਰਿਸ਼ਤੇਦਾਰ ਪਾਕਿਸਤਾਨ 'ਚ ਹਨ ਤੇ ਲੰਬਾ ਸਮਾਂ ਵੀਜ਼ਾ ਨਾ ਲੱਗਣ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਨਹੀ ਪਾਉਂਦੇ। ਉਨ੍ਹਾਂ ਬਸ਼ੀਰਾ ਨੂੰ ਵੀਜ਼ਾ ਦੇਣ ਲਈ ਐਂਬੈਸੀ ਦਾ ਧੰਨਵਾਦ ਕੀਤਾ।


ਇਹ ਵੀ ਪੜ੍ਹੋ:ਪੰਜਾਬ ਇੱਕ ਅਜਿਹਾ ਸਟੋਰ ਜਿੱਥੇ ਸਿਰਫ਼ 11 ਰੁਪਏ 'ਚ ਮਿਲਦੈ ਹਰ ਸਮਾਨ, ਜਾਣੋ

ABOUT THE AUTHOR

...view details