ਪੰਜਾਬ

punjab

ETV Bharat / city

ਸਿੱਖ ਯੂਥ ਆਫ਼ ਪੰਜਾਬ ਵਲੋਂ ਸੰਮਤ 553 ਦਾ ਨਵੇਂ ਸਾਲ ਦਾ ਕਲੰਡਰ ਕੀਤਾ ਜਾਰੀ - ਕੈਲੰਡਰ ਕਿਸਾਨ ਅੰਦੌਲਨ ਨੂੰ ਸਮਰਪਿਤ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਯੂਥ ਆਫ਼ ਪੰਜਾਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਉਪਰੰਤ ਸੰਮਤ 553 ਨਾਨਕਸ਼ਾਹੀ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਜੋ ਕਿ 14 ਅਪ੍ਰੈਲ 2003 ਤੋਂ ਪੰਥ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 553 ਕੈਲੰਡਰ ਹੈ, ਜਿਸਨੂੰ ਦਲ ਖ਼ਾਲਸਾ ਅਤੇ ਸਿੱਖ ਯੂਥ ਆਫ਼ ਪੰਜਾਬ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੱਸਿਆ ਗਿਆ ਹੈ।

ਤਸਵੀਰ
ਤਸਵੀਰ

By

Published : Mar 17, 2021, 7:30 PM IST

ਅੰਮ੍ਰਿਤਸਰ:- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਯੂਥ ਆਫ਼ ਪੰਜਾਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਉਪਰੰਤ ਸੰਮਤ 553 ਨਾਨਕਸ਼ਾਹੀ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਜੋ ਕਿ 14 ਅਪ੍ਰੈਲ 2003 ਤੋਂ ਪੰਥ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 553 ਕੈਲੰਡਰ ਹੈ, ਜਿਸਨੂੰ ਦਲ ਖ਼ਾਲਸਾ ਅਤੇ ਸਿੱਖ ਯੂਥ ਆਫ਼ ਪੰਜਾਬ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੱਸਿਆ ਗਿਆ ਹੈ।

ਵੀਡੀਓ

ਇਸ ਮੌਕੇ ਗੱਲਬਾਤ ਕਰਦਿਆਂ ਦਲ ਖ਼ਾਲਸਾ ਆਗੂਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਅਪ੍ਰੈਲ 2003 ਤੋਂ ਪੰਥ ਪ੍ਰਵਾਨਿਤ ਜਾਰੀ ਕੀਤਾ ਜਾਣ ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 553 ਕੈਲੰਡਰ ਜਾਰੀ ਕੀਤਾ ਗਿਆ ਹੈ, ਜੋ ਕਿ ਸਿੱਖ ਕੌਮ ਦਾ ਮੂਲ ਨਾਨਕਸ਼ਾਹੀ ਕੈਲੰਡਰ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਹਰ ਸਾਲ ਆਰ.ਐਸ.ਐਸ ਦੀ ਸ਼ੈਅ 'ਤੇ ਵਿਕਰਮੀ ਸੰਮਤ ਵਾਲਾ ਕਲੰਡਰ ਜਾਰੀ ਕੀਤਾ ਜਾਂਦਾ ਹੈ। ਜਿਸ ਨਾਲ ਸੰਗਤਾਂ ਦੋ-ਦੋ ਕਲੰਡਰਾਂ ਦੇ ਕਾਰਨ ਗੁੰਮਰਾਹ ਹੋ ਕੇ ਗਲਤ ਤਰੀਕਾਂ ਨਾਲ ਦਿਨ ਤਿਉਹਾਰ ਮਣਾ ਰਹੀ ਹੈ, ਜਿਸਦੇ ਚੱਲਦੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਕਮੇਟੀ ਬਣਾ ਕੇ ਸਾਡੇ ਨਾਲ ਤਾਲਮੇਲ ਕਰਕੇ ਇੱਕ ਕਲੰਡਰ ਜਾਰੀ ਕਰਨ ਤਾ ਜੋਂ ਸੰਗਤਾਂ ਨੂੰ ਕੋਈ ਵੀ ਦੁਚਿੱਤੀ ਨਾ ਹੋਵੇ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਕੈਲੰਡਰ ਕਿਸਾਨ ਅੰਦੌਲਨ ਨੂੰ ਸਮਰਪਿਤ ਰੱਖਿਆ ਗਿਆ ਹੈ। ਕਲੰਡਰ 'ਚ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਸੰਘਰਸ਼ ਦੌਰਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨਵਰੀਤ ਸਿੰਘ ਦੀ ਸ਼ਹਾਦਤ, ਸੰਘਰਸ਼ 'ਚ ਜਾਨ ਗੁਆ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ, ਜੇਲ੍ਹਾਂ ਵਿੱਚ ਬੰਦ ਕਾਰਕੁੰਨਾਂ ਅਤੇ 3 ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਸਾਵਧਾਨੀ ਦੇ ਤੌਰ 'ਤੇ ਸੁਖਬੀਰ ਬਾਦਲ ਮੇਦਾਂਤਾ ਹਸਪਤਾਲ ਹੋਏ ਦਾਖ਼ਲ

ABOUT THE AUTHOR

...view details