ਪੰਜਾਬ

punjab

ETV Bharat / city

ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਐਨਕਾਉਂਟਰ: ਜਾਣੋ, ਗੈਂਗਸਟਰਾਂ ਦੇ ਐਨਕਾਉਂਟਰ ਦੀ ਪੂਰੀ ਕਹਾਣੀ - 2 ਗੈਂਗਸਟਰਾਂ ਨੂੰ ਪੁਲਿਸ ਨੇ ਢੇਰ ਕਰ ਦਿੱਤਾ

ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਸ਼ਾਮਲ 2 ਗੈਂਗਸਟਰਾਂ ਦਾ ਪੁਲਿਸ ਵੱਲੋਂ ਬੀਤੇ ਦਿਨ ਐਨਕਾਉਂਟਰ ਕਰ ਦਿੱਤਾ ਗਿਆ। ਜਾਣੋ ਇਸ ਐਨਕਾਉਂਟਰ ਦੀ ਪੂਰੀ ਕਹਾਣੀ, ਤੇ ਆਖਿਰਕਾਰ ਇਹ ਕਿਵੇਂ ਬਣੇ ਸਨ ਗੈਂਗਸਟਰ...

ਗੈਂਗਸਟਰਾਂ ਦੇ ਐਨਕਾਉਂਟਰ ਦੀ ਪੂਰੀ ਕਹਾਣੀ
ਗੈਂਗਸਟਰਾਂ ਦੇ ਐਨਕਾਉਂਟਰ ਦੀ ਪੂਰੀ ਕਹਾਣੀ

By

Published : Jul 21, 2022, 1:46 PM IST

ਅੰਮ੍ਰਿਤਸਰ:ਪੰਜਾਬੀ ਗਾਇਕਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਸ਼ਾਮਲ 2 ਗੈਂਗਸਟਰਾਂ ਨੂੰ ਪੁਲਿਸ ਨੇ ਢੇਰ ਕਰ ਦਿੱਤਾ। ਦੱਸ ਦਈਏ ਕਿ ਅਟਾਰੀ ਦੇ ਪਿੰਡ ਭਕਨਾ ਵਿਖੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੌਰਾਨ ਗੈਂਗਸਟਰ ਜਗਰੂਪ ਰੂਪਾ ਦੇ ਮਨੂੰ ਕੁਸਾ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਇਹ ਗੈਂਗਸਟਰ ਅਟਾਰੀ ਦੇ ਪਿੰਡ ਭਕਨਾ ਵਿਖੇ ਇੱਕ ਸੁਨਸਾਨ ਇਲਾਕੇ 'ਚ ਬਣੀ ਪੁਰਾਣੀ ਹਵੇਲੀ ‘ਚ ਲੁਕੇ ਹੋਏ ਸਨ। ਕਰੀਬ 4 ਘੰਟੇ ਦੇ ਆਪਰੇਸ਼ ਤੋਂ ਬਾਅਦ ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ ਮਾਰ ਦਿੱਤਾ।

ਜਗਰੂਪ ਰੂਪਾ ਦੇ 7 ਅਤੇ ਮਨੂੰ ਕੁੱਸਾ ਦੇ 3 ਵੱਜੀਆਂ ਗੋਲੀਆਂ:ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਮਨਪ੍ਰੀਤ ਮਨੂੰ ਨੂੰ ਤਿੰਨ ਗੋਲੀਆਂ ਲੱਗੀਆਂ ਜਿਨ੍ਹਾਂ ’ਚ ਇੱਕ ਗੋਲੀ ਉਸਦੀ ਅੱਖ ’ਤੇ ਲੱਗੀ। ਜਦਕਿ ਦੂਜੇ ਗੈਂਗਸਟਰ ਜਗਰੂਪ ਰੂਪਾ ਨੂੰ 7 ਦੇ ਕਰੀਬ ਗੋਲੀਆਂ ਲੱਗੀਆਂ। ਪੁਲਿਸ ਨੂੰ ਉਨ੍ਹਾਂ ਦੀਆਂ ਜੇਬਾਂ ਚੋਂ 25 ਦੇ ਕਰੀਬ ਗੋਲੀਆਂ ਮਿਲੀਆਂ।

ਇਹ ਵੀ ਪੜੋ:ਭਿਆਨਕ ਸੜਕ ਹਾਦਸੇ ਤੋਂ ਬਾਅਦ ਗਾਇਕ ਜਾਨੀ ਨੇ ਸਾਂਝੀ ਕੀਤੀ ਪੋਸਟ, ਕੀਤਾ ਪ੍ਰਮਾਤਮਾ ਦਾ ਧੰਨਵਾਦ

ਗੈਂਗਸਟਰਾਂ ਤੋਂ AK 47 ਹੋਈ ਬਰਾਮਦ: ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਨੂੰ ਐਨਕਾਉਂਟਰ ਵਿੱਚ ਜ਼ਿਆਦਾ ਸਮਾਂ ਇਸ ਕਰਕੇ ਲੱਗਾ ਕਿਉਂਕਿ ਦੋਨੋਂ ਗੈਂਗਸਟਰਾਂ ਨੂੰ ਸਿਰਡਰ ਕਰਨ ਵਾਸਤੇ ਕਿਹਾ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਇਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰਾਂ ਕੋਲੋਂ ਇੱਕ AK 47 ਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।

ਲਾਸ਼ ਲੈਣ ਲਈ ਪਹੁੰਚੇ ਪਰਿਵਾਰ

ਉੱਥੇ ਹੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜੋ AK 47 ਹੈ ਉਸਨੂੰ ਬ੍ਰੱਸਟ ਮੋਡ ‘ਤੇ ਲਗਾਇਆ ਗਿਆ ਸੀ ਤਾਂ ਜੋ ਕਿ ਉਹ ਪੁਲਿਸ ਕਰਮਚਾਰੀਆਂ ਦਾ ਜ਼ਿਆਦਾ ਨੁਕਸਾਨ ਕਰ ਸਕਣ, ਪਰ ਪੁਲਿਸ ਵੱਲੋਂ ਉਨ੍ਹਾਂ ਉੱਤੇ ਜਦੋਂ ਅਟੈਕ ਕੀਤਾ ਗਿਆ ਤਾਂ ਉਨ੍ਹਾਂ ਦੀ ਉਥੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਬੈਗ ਵਿੱਚੋਂ ਕੁਝ ਗੋਲੀਆਂ ਤੇ ਕੱਪੜੇ ਵੀ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਨੂੰ ਇੱਕ ਗੱਡੀ ਇੱਥੇ ਛੱਡ ਕੇ ਗਈ ਸੀ ਅਤੇ ਉਸ ਗੱਡੀ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਉਸ ਨੂੰ ਟਰੇਸ ਕਰ ਲਿਆ ਜਾਵੇਗਾ।

ਲਾਸ਼ ਲੈਣ ਲਈ ਪਹੁੰਚੇ ਪਰਿਵਾਰ: ਪੁਲਿਸ ਵੱਲੋਂ ਐਨਕਾਊਂਟਰ ਕੀਤੇ ਗਏ ਦੋਵਾਂ ਗੈਂਗਸਟਰਾਂ ਦਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕੀਤਾ ਗਿਆ। ਇਸ ਦੌਰਾਨ ਗੈਂਗਸਟਰ ਜਗਰੂਪ ਰੂਪਾ ਦੇ ਪਰਿਵਾਰਿਕ ਮੈਂਬਰ ਜਗਰੂਪ ਰੂਪਾ ਦੀ ਲਾਸ਼ ਲੈਣ ਲਈ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ ਪੁਲਿਸ ਨੇ ਬੁਲਾਇਆ ਹੈ ਤਾਂ ਅਸੀਂ ਇਥੇ ਆਏ ਹਾਂ।

ਬੀਤੇ ਦਿਨ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਸੀ ਇਨਕਾਰ: ਬੀਤੇ ਦਿਨ ਜਦੋਂ ਗੈਂਗਸਟਰ ਜਗਰੂਪ ਸਿੰਘ ਰੂਪਾ ਦੇ ਘਰ ਪਹੁੰਚੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਘਰ ਅੰਦਰ ਵੜਨ ਦੀ ਆਗਿਆ ਨਹੀਂ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਵੀ ਦੂਰੀ ਬਣਾਈ ਗਈ।

ਬੀਤੇ ਦਿਨ ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਸੀ ਇਨਕਾਰ

ਇਸ ਮੌਕੇ ਗੈਂਗਸਟਰ ਰੂਪਾ ਦੇ ਪਿਤਾ ਨੇ ਕਿਹਾ ਕਿ ਜੇ ਜਗਰੂਪ ਸਿੰਘ ਉਰਫ ਰੂਪਾ ਨੇ ਕਿਸੇ ਦੇ ਪੁੱਤ ਕਤਲ ਕੀਤਾ ਹੈ ਤਾਂ ਪੁਲਿਸ ਨੇ ਵੀ ਉਸ ਨੂੰ ਮਾਰ ਦਿੱਤਾ ਹੈ ਤੇ ਉਸ ਦੇ ਕਰਮਾ ਦੀ ਸਜ਼ਾ ਉਸ ਨੂੰ ਮਿਲ ਗਈ ਹੈ। ਰੂਪਾ ਦੇ ਪੁਤਾ ਨੇ ਕਿਹਾ ਕਿ ਉਹ ਆਪਣੇ ਪੁੱਤ ਦੀ ਲਾਸ਼ ਲੈਣ ਨਹੀਂ ਜਾਵੇਗਾ। ਦੱਸਣਯੋਗ ਹੈ ਕਿ ਜਗਰੂਪ ਸਿੰਘ ਰੂਪਾ ਦੀ ਅਪਰਾਧਿਕ ਗਤੀਵਿਧੀਆਂ ਤੋਂ ਦੁਖੀ ਹੋ ਕੇ ਉਸ ਦੇ ਪਰਿਵਾਰ ਵੱਲੋਂ ਲੰਮਾ ਸਮਾਂ ਪਹਿਲਾਂ ਉਸਨੂੰ ਘਰ ਵਿੱਚੋਂ ਬੇਦਖ਼ਲ ਕਰ ਦਿੱਤਾ ਗਿਆ ਸੀ। ਉਥੇ ਹੀ ਦੂਜੇ ਪਾਸੇ ਗੈਂਗਸਟਰ ਜਗਰੂਪ ਸਿੰਘ ਰੂਪਾ ਦੀ ਮਾਂ ਨੇ ਕਿਹਾ ਕਿ ਮੇਰੇ ਪੁੱਤ ਨੇ ਗਲਤੀ ਕੀਤੀ ਹੈ ਤਾਂ ਅੱਜ ਉਸ ਨੂੰ ਗਲਤੀ ਦੀ ਮਿਲੀ ਹੈ। ਮਾਂ ਨੇ ਕਿਹਾ ਕਿ ਜੇਕਰ ਪੁਲਿਸ ਉਹਨਾਂ ਨੂੰ ਲਾਸ਼ ਦੇਵੇਗੀ ਤਾਂ ਉਹ ਲੈ ਲੈਣਗੇ ਨਹੀਂ ਤਾਂ ਨਹੀਂ ਲੈਣਗੇ।

ਲੱਕੜ ਦਾ ਮਿਸਤਰੀ ਸੀ ਗੈਂਗਸਟਰ ਮਨੂੰ ਕੁੱਸਾ:ਵਿਸ਼ਵ ਪੱਧਰ ’ਤੇ ਚਰਚਿਤ ਹੋਏ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਤਾਰ ਇਸ ਪਿੰਡ ਦੇ ਨੌਜਵਾਨ ਮਨਪ੍ਰੀਤ ਮਨੂੰ ਨਾਲ ਜੁੜਨ ਨਾਲ ਇਹ ਪਿੰਡ ਸੰਸਾਰ ਪੱਧਰ ‘ਤੇ ਚਰਚਾ ਵਿੱਚ ਆਇਆ ਸੀ। ਦਿੱਲੀ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਕੀਤੇ ਖੁਲਾਸੇ ਵਿੱਚ ਨੌਜਵਾਨ ਸ਼ੂਟਰ ਮਨਪ੍ਰੀਤ ਮਨੂੰ ਦਾ ਜਿਕਰ ਕੀਤਾ ਗਿਆ ਸੀ। ਦਿੱਲੀ ਪੁਲਿਸ ਅਨੁਸਾਰ ਮਨਪ੍ਰੀਤ ਮਨੂੰ ਨੇ ਹੀ ਸਿੱਧੂ ਮੂਸੇਵਾਲਾ ‘ਤੇ ਏਕੇ 47 ਨਾਲ ਹਮਲਾ ਕਰਕੇ ਉਸ ਦਾ ਕਤਲ ਕੀਤਾ ਸੀ।


ਲੱਕੜ ਦਾ ਮਿਸਤਰੀ ਸੀ ਗੈਂਗਸਟਰ ਮਨਪ੍ਰੀਤ ਸਿੰਘ:ਗੈਂਗਸਟਰ ਮਨਪ੍ਰੀਤ ਸਿੰਘ ਮਨੂੰ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਪ੍ਰੀਤ ਮਨੂੰ ਪਹਿਲਾਂ ਲੱਕੜੀ ਦਾ ਮਿਸਤਰੀ ਸੀ ਤੇ ਆਪਣੇ 2 ਭਰਾਵਾਂ ਨਾਲ ਪਿੰਡ ਵਿੱਚ ਕਾਰਪੇਂਟਰ ਦੀ ਦੁਕਾਨ ਚਲਾਉਂਦਾ ਸੀ। ਉਹਨਾਂ ਨੇ ਦੱਸਿਆ ਕਿ ਪਿੰਡ ਰੰਗੀਆਂ ਦੇ ਇੱਕ ਵਿਅਕਤੀ ਨੇ ਮਨੂੰ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸਦੇ ਘਰ ਆਇਆ ਤਾਂ ਬਚਾਅ ਲਈ ਜਦੋਂ ਮਨਪ੍ਰੀਤ ਮਨੂੰ ਨੇ ਉਸ ਵਿਅਕਤੀ ’ਤੇ ਵਾਰ ਕੀਤਾ ਤਾਂ ਉਸ ਦੀ ਮੌਤ ਹੋ ਗਈ।

ਲੱਕੜ ਦਾ ਮਿਸਤਰੀ ਸੀ ਗੈਂਗਸਟਰ ਮਨੂੰ ਕੁੱਸਾ


ਵਿਅਕਤੀ ਦੀ ਮੌਤ ਤੋਂ ਬਾਅਦ ਕਤਲ ਕਰਨ ਦੇ ਮੁਕੱਦਮੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਗੈਂਗਸਟਰ ਮਨੂੰ ਜੇਲ੍ਹ ਚਲਾ ਗਿਆ। ਜੇਲ੍ਹ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਮਨੂੰ ਲਗਾਤਾਰ ਅਪਰਾਧ ਜਗਤ ਦੀ ਦੁਨੀਆਂ ਵਿੱਚ ਧੱਸਦਾ ਗਿਆ ਤੇ ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮਨੂੰ ਨੇ ਆਪਣੇ ਛੋਟੇ ਭਾਈ ਗੁਰਦੀਪ ਸਿੰਘ ਗੋਰਾ ਨਾਲ ਰਲ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮਨਪ੍ਰੀਤ ਮਨੂੰ ਆਪਣੇ ਭਰਾ ਨਾਲ ਮੁੜ ਜੇਲ੍ਹ ਚਲਾ ਗਿਆ।


ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਚੋਂ ਹੀ ਇਨ੍ਹਾਂ ਦੋਨੋਂ ਭਰਾਵਾ ਦੇ ਰਿਲੇਸ਼ਨ ਅਜਿਹੇ ਗਰੁੱਪ ਨਾਲ ਨਾਲ ਬਣੇ, ਪਰ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆਂ ਵਿੱਚ ਸ਼ਮਲ ਹੋ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾੜੇ ਵਿਅਕਤੀਆਂ ਦੇ ਸੰਗ ਕਾਰਨ ਮਨਪ੍ਰੀਤ ਮਨੂੰ ਇਸ ਸੰਸਾਰ ਤੋਂ ਚਲਾ ਗਿਆ ਜਿਸ ਦਾ ਸਾਨੂੰ ਦੁੱਖ ਤੇ ਅਫਸੋਸ ਹੈ।

ਐਨਕਾਉਂਟਰ ਤੋਂ ਬਾਅਦ ਬੋਲਿਆ ਸਿੱਧੂ ਮੂਸੇਵਾਲਾ ਦਾ ਪਰਿਵਾਰ: ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਪੁਲਿਸ ਵੱਲੋਂ ਕੀਤੇ ਗਏ ਐਨਕਾਊਂਟਰ ਦੇ ਵਿੱਚ ਜਗਰੂਪ ਰੂਪ ਅਤੇ ਮਨੂੰ ਖੋਸਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਕਾਨੂੰਨ ਅਨੁਸਾਰ ਕੀਤਾ ਜਾ ਰਿਹਾ ਹੈ ਉਹ ਸਹੀ ਹੈ, ਪਰ ਗੈਂਗਸਟਰਾਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਗ਼ਲਤ ਗੱਲ ਹੈ ਜਿਸ ਕਾਰਨ ਆਮ ਬੱਚਿਆਂ ‘ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ।

ਐਨਕਾਉਂਟਰ ਤੋਂ ਬਾਅਦ ਬੋਲਿਆ ਸਿੱਧੂ ਮੂਸੇਵਾਲਾ ਦਾ ਪਰਿਵਾਰ

ਸਿੱਧੂ ਮੂਸੇਵਾਲੇ ਦੇ ਤਾਇਆ ਨੇ ਕਾਨੂੰਨ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਬੋਲਦਿਆਂ ਕਿਹਾ ਕਿ ਕਾਨੂੰਨ ਜੋ ਕੰਮ ਕਰ ਰਿਹਾ ਹੈ ਕਾਨੂੰਨ ਅਨੁਸਾਰ ਕਰ ਰਿਹਾ ਹੈ ਅਤੇ ਜੈਸੀ ਕਰਨੀ ਵੈਸੀ ਭਰਨੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰਾਂ ਨੂੰ ਦਿੱਤੀ ਜਾ ਰਹੀ ਭਾਰੀ ਸੁਰੱਖਿਆ ਦੇ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਅਜਿਹੇ ਗੈਂਗਸਟਰਾਂ ਨੂੰ ਆਪਣਾ ਰੋਲ ਮਾਡਲ ਸਮਝ ਸਕਦੀ ਹੈ ਅਤੇ ਉਹ ਵੀ ਅਜਿਹੀ ਸੁਰੱਖਿਆ ਦੇਖ ਕੇ ਇਨ੍ਹਾਂ ਲੋਕਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਤੇ ਪੰਜਾਬ ਸਰਕਾਰ ਨੂੰ ਤੁਰੰਤ ਏਦਾਂ ਦੀ ਸੁਰੱਖਿਆ ਹਟਾਉਣੀ ਚਾਹੀਦੀ ਹੈ ਅਤੇ ਆਮ ਕੈਦੀਆਂ ਵਾਂਗ ਹੀ ਇਨ੍ਹਾਂ ਨੂੰ ਪੇਸ਼ ਕਰਨਾ ਚਾਹੀਦਾ ਹੈ।



ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ:ਜ਼ਿਕਰ-ਏ-ਖਾਸ ਹੈ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜੋ:ਗੈਂਗਸਟਰਸ ਐਨਕਾਊਂਟਰ ’ਤੇ ਵੱਡਾ ਖੁਲਾਸਾ: ਜਗਰੂਪ ਰੂਪਾ ਦੇ 7 ਅਤੇ ਮਨੂੰ ਕੁੱਸਾ ਦੇ 3 ਵੱਜੀਆਂ ਗੋਲੀਆਂ

ABOUT THE AUTHOR

...view details