ਪੰਜਾਬ

punjab

ETV Bharat / city

5 ਵਜੇ ਦੁਕਾਨਾਂ ਬੰਦ ਕਰਵਾਉਣ ਤੋਂ ਦੁਖੀ ਦੁਕਾਨਦਾਰਾਂ ਨੇ ਕੀਤਾ ਪ੍ਰਦਰਸ਼ਨ - lockdown news Amritsar

ਬਿਆਸ ਵਾਸੀ ਅਮਰਜੀਤ ਸਿੰਘ ਅੰਬਾ ਨੇ ਕਿਹਾ ਕਿ ਇੱਕ ਤਰਫ ਤਾਂ ਸਰਕਾਰ ਵੱਲੋਂ ਵਲੋਂ 5 ਵਜੇ ਦੁਕਾਨਾਂ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਆਮ ਲੋਕਾਂ ਤੇ ਵਾਧੂ ਬੋਝ ਪਾਉੰਦਿਆ ਸਰਕਾਰ ਵੱਲੋਂ ਬਿਜਲੀ ਬਿੱਲ, ਕਿਸ਼ਤਾਂ ਆਦਿ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ।

5 ਵਜੇ ਦੁਕਾਨਾਂ ਬੰਦ ਕਰਵਾਉਣ ਤੋਂ ਦੁੱਖੀ ਦੁਕਾਨਦਾਰਾਂ ਨੇ ਕੀਤਾ ਪ੍ਰਦਰਸ਼ਨ
5 ਵਜੇ ਦੁਕਾਨਾਂ ਬੰਦ ਕਰਵਾਉਣ ਤੋਂ ਦੁੱਖੀ ਦੁਕਾਨਦਾਰਾਂ ਨੇ ਕੀਤਾ ਪ੍ਰਦਰਸ਼ਨ

By

Published : May 2, 2021, 6:39 PM IST

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਅਤੇ ਮੌਤਾਂ ਦੇ ਅੰਕੜੇ ਨੂੰ ਦੇਖਦਿਆਂ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲੈਂਦਿਆਂ ਦੁਕਾਨਾਂ ਨੂੰ 5 ਵਜੇ ਬੰਦ ਕਰਨ ਦੇ ਹੁਕਮਾਂ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਿਆਸ ਬਾਜ਼ਾਰ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਕੇ ਦੁਕਾਨਾਂ ਦਾ ਸਮਾਂ ਵਧਾਉਣ ਦੀ ਗੱਲ ਕੀਤੀ ਹੈ। ਬਿਆਸ ਵਾਸੀ ਅਮਰਜੀਤ ਸਿੰਘ ਅੰਬਾ ਨੇ ਕਿਹਾ ਕਿ ਇੱਕ ਤਰਫ ਤਾਂ ਸਰਕਾਰ ਵੱਲੋਂ ਵਲੋਂ 5 ਵਜੇ ਦੁਕਾਨਾਂ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਆਮ ਲੋਕਾਂ ਤੇ ਵਾਧੂ ਬੋਝ ਪਾਉੰਦਿਆ ਸਰਕਾਰ ਵੱਲੋਂ ਬਿਜਲੀ ਬਿੱਲ, ਕਿਸ਼ਤਾਂ ਆਦਿ ਕਿਸੇ ਵੀ ਤਰ੍ਹਾਂ ਦੀ ਰਿਆਇਤ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ।
ਇਹ ਵੀ ਪੜੋ: ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ
ਪ੍ਰਧਾਨ ਕੁਲਵੰਤ ਸਿੰਘ ਕਾਕਾ ਨੇ ਕਿਹਾ ਕਿ ਸਰਕਾਰ ਸਵੇਰ ਦਾ ਸਮਾਂ 5 ਵਜੇ ਦੀ ਬਜਾਏ ਚਾਹੇ 12 ਵਜੇ ਕਰਦੇ ਅਤੇ 8 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਵੇ ਜੇ ਨਹੀਂ ਤਾਂ ਦੁਕਾਨਦਾਰਾਂ ਕੋਲੋਂ ਦੁਕਾਨਾਂ ਦੀਆ ਚਾਬੀਆ ਲੈ ਲਏ ਤਾਂ ਜੋ ਦੁਕਾਨਦਾਰਾਂ ਦੀ ਆਸ ਸਰਕਾਰ ਤੇ ਨਾ ਰਹੇ। ਬੇਸ਼ੱਕ ਸਰਕਾਰ ਕਰੋਨਾ ਨੂੰ ਹਰਾਉਣ ਲਈ ਹਰ ਹੀਲਾ ਵਰਤ ਰਹੀ ਹੈ ਪਰ ਦੁਕਾਨਾਂ ਜਲਦ ਬੰਦ ਕਰਨ ਦੇ ਸਮੇਂ ਕਾਰਨ ਮੰਦੀ ਦੀ ਮਾਰ ਝੱਲ ਰਹੇ ਇਸ ਦੁਕਾਨਦਾਰਾਂ ਦੇ ਘਰਾਂ ਦੇ ਚੁੱਲਿਆ ਦੀ ਅੱਗ ਮੱਠੀ ਪੈਂਦੀ ਨਜ਼ਰ ਆ ਰਹੀ ਹੈ।

ABOUT THE AUTHOR

...view details