ਅੰਮ੍ਰਿਤਸਰ: ਨਗਰ ਨਿਗਮ ਜਲਦ ਹੀ ਹਾਲ ਬਾਜ਼ਾਰ ਵਿੱਚ ਦੁਕਾਨਾਂ ਦੇ ਬਾਹਰ ਪਾਰਕਿੰਗ ਬਣਾਉਣ ਜਾ ਰਿਹਾ ਹੈ। ਇਹ ਕੰਮ ਭਾਵੇ ਕਿ ਅਜੇ ਸ਼ੁਰੂ ਵੀ ਨਹੀਂ ਹੋਇਆ, ਪਰ ਦੁਕਾਨਦਾਰਾ ਵਲੋਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਵੱਲੋਂ ਨਗਰ ਨਿਗਮ ਉੱਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਪਾਰਕਿੰਗ ਨਾਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਹੈ।
ਹਾਲ ਬਾਜ਼ਾਰ ਪੁਰਾਤਨ ਸਮੇਂ ਤੋਂ ਹੀ ਕਾਫੀ ਮਸ਼ਹੂਰ ਰਿਹਾ ਹੈ। ਇਸ ਬਾਜ਼ਾਰ ਦੇ ਅੰਦਰ ਸੈਂਕੜੇਂ ਦੁਕਾਨਾਂ ਹਨ, ਜਿਨ੍ਹਾਂ ਤੋਂ ਕਈ ਦੁਕਾਨਦਾਰ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ। ਨਗਰ ਨਿਗਮ ਹੁਣ ਇਨ੍ਹਾਂ ਦੁਕਾਨਾਂ ਬਾਹਰ ਪਾਰਕਿੰਗ ਬਣਾਉਣ ਜਾ ਰਿਹਾ ਹੈ, ਇਸ ਲਈ ਦੁਕਾਨਦਾਰਾਂ ਨੇ ਨਿਗਮ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਉਨ੍ਹਾਂ ਦੇ ਕੰਮ ਨੂੰ ਉਜਾੜ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਪਹਿਲਾ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਕਿਸੇ ਹੋਰ ਥਾਂ 'ਤੇ ਪਾਰਕਿੰਗ ਬਣਾਵੇਗੀ ਪਰ ਹੁਣ ਫਿਰ ਦੁਕਾਨਾਂ ਦੇ ਬਾਹਰ ਹੀ ਪਾਰਕਿੰਗ ਬਣਾਉਣ ਜਾ ਰਹੀ ਹੈ।