ਅੰਮ੍ਰਿਤਸਰ:ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਮੁੜ ਡਰੋਨ ਰਾਹੀਂ ਭਾਰਤ ਹੈਰੋਇਨ ਦੀ ਖੇਪ (Shipment of heroin arrived in India) ਸੁੱਟੀ ਗਈ ਹੈ। ਖੇਪ 'ਚੋਂ ਤਿੰਨ ਪੈਕਟ ਹੈਰੋਇਨ, ਇਕ ਪਿਸਤੌਲ ਅਤੇ ਅੱਠ ਜਿੰਦਾ ਰੌਂਦ ਵੀ ਬਰਾਮਦ ਹੋਏ ਹਨ। ਬੀਐਸਐਫ ਦੀ 22 ਬਟਾਲੀਅਨ ਦੇ ਬੀਓਪੀ ਪੁਲਮੋਰਾ ਦੀ ਘਟਨਾ ਦੱਸੀ ਜਾ ਰਹੀ ਹੈ। ਇਹ ਖੇਪ ਦੇਰ ਰਾਤ ਕਰੀਬ 2:45 ਵਜੇ ਡਰੋਨ ਰਾਹੀਂ ਸੁੱਟੀ ਗਈ।
ਜਾਣਕਾਰੀ ਮੁਤਾਬਕ, ਡਰੋਨ ਪਾਕਿਸਤਾਨ ਵਾਪਸ ਜਾਣ ਵਿਚ ਸਫਲ ਹੋ ਗਿਆ। ਬੀਐੱਸਐੱਫ ਦੇ ਜਵਾਨਾਂ ਵੱਲੋਂ ਇਲਾਕੇ ਦੀ ਜਾਂਚ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਬੀਐਸਐਫ ਦੇ ਜਵਾਨਾਂ ਨੂੰ ਪੁਲ ਮੋਰਾਂ ਤੋਂ ਸਰਚ ਅਭਿਆਨ ਦੌਰਾਨ ਇਕ ਪੈਕਟ ਮਿਲਿਆ। ਪੈਕੇਟ ਵਿਚੋਂ ਤਿੰਨ ਛੋਟੇ ਪੈਕਟ ਹੈਰੋਇਨ ਮਿਲੇ, ਜਿਸ ਦਾ ਭਾਰ ਕਰੀਬ 3 ਕਿਲੋਂ ਹੋ ਸਕਦਾ ਹੈ। ਅੰਤਰ ਰਾਸ਼ਟਰੀ ਮਾਰਕੀਟ ਵਿੱਚ ਇਸ ਦੀ ਕੀਮਤ ਲਗਭਗ 21 ਕਰੋੜ ਹੈ। ਖੇਪ ਦੇ ਨਾਲ ਇਕ ਪਿਸਟਲ ਅਤੇ 8 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ।