ਪੰਜਾਬ

punjab

ETV Bharat / city

SGPC ਪ੍ਰਧਾਨ ਦੀ ਹਰਿਆਣਾ ਸਰਕਾਰ ਨੂੰ ਤਾੜਨਾ !

ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਇਮਤਿਹਾਨਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨਾ ਅਤੇ ਕੰਕਾਰਾ ‘ਤੇ ਪਾਬੰਦੀ ਦੇ ਵਿਰੋਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਹਰਿਆਣਾ ਸਰਕਾਰ ਨੂੰ ਤਾੜਨਾ ਕੀਤੀ ਹੈ।

SGPC ਪ੍ਰਧਾਨ ਦੀ ਹਰਿਆਣਾ ਸਰਕਾਰ ਨੂੰ ਤਾੜਨਾ
SGPC ਪ੍ਰਧਾਨ ਦੀ ਹਰਿਆਣਾ ਸਰਕਾਰ ਨੂੰ ਤਾੜਨਾ

By

Published : Sep 5, 2021, 7:53 PM IST

ਅੰਮ੍ਰਿਤਸਰ: ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਇਮਤਿਹਾਨਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨਾ ਅਤੇ ਕੰਕਾਰਾ ‘ਤੇ ਪਾਬੰਦੀ ਦੇ ਵਿਰੋਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਹਰਿਆਣਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ, ਕਿ ਹਰਿਆਣਾ ਸਰਕਾਰ ਸੰਵਿਧਾਨ ਅਤੇ ਧਰਮ ਚਿੰਨਾਂ ਦੋਂਵਾਂ ਦੀ ਅਣਦੇਖੀ ਕਰ ਰਹੀ ਹੈ। ਅਤੇ ਸਿੱਖਾਂ ਦੇ ਕਕਾਰਾਂ ਦੇ ਬਾਰ-ਬਾਰ ਅਪਮਾਨ ਕਰਨ ਤੋਂ ਹਰਿਆਣਾ ਸਰਕਾਰ ਨੂੰ ਬਾਜ ਆਵੇ।

ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ, ਕਿ ਸਿੱਖਾਂ ਦਾ ਇਤਿਹਾਸ ਬਹੁਤ ਹੀ ਸਾਨਾ ਭਰਿਆ ਇਤਿਹਾਸ ਹੈ। ਜਿਸ ਵਿੱਚ ਸਿੱਖ ਚਿੰਨਾਂ ਅਤੇ ਕੰਕਾਰਾ ਦਾ ਬਹੁਤ ਹੀ ਮਹੱਤਵ ਹੈ, ਜੋ ਕਿ ਗੁਰੂ ਸਾਹਿਬਾਨ ਵੱਲੋਂ ਸਿੱਖ ਧਾਰਨ ਕਰਵਾਏ ਗਏ।

SGPC ਪ੍ਰਧਾਨ ਦੀ ਹਰਿਆਣਾ ਸਰਕਾਰ ਨੂੰ ਤਾੜਨਾ

ਉਨ੍ਹਾਂ ਨੇ ਕਿਹਾ, ਕਿ ਇਨ੍ਹਾਂ ਨੂੰ ਪਹਿਣ ਸਿੱਖਾਂ ਨੇ ਕਈ ਜੰਗਾਂ ਬਹਾਦਰੀ ਨਾਲ ਲੜੀਆਂ ਅਤੇ ਅੱਜ ਸਾਡੇ ਆਪਣੇ ਹੀ ਦੇਸ਼ ਵਿੱਚ ਸਾਡੀਆਂ ਹੀ ਸਰਕਾਰਾਂ ਸਾਨੂੰ ਇਨ੍ਹਾਂ ਕਕਾਰਾਂ ਨੂੰ ਉਤਾਰ ਕੇ ਪ੍ਰੀਖਿਆ ਵਿੱਚ ਆਉਣ ਦੇ ਆਦੇਸ਼ ਜਾਰੀ ਕਰ ਸਾਡੀ ਸੰਵਿਧਾਨਿਕ ਆਜ਼ਾਦੀ ਨੂੰ ਖੋਹਣ ਵਾਲਾ ਕਾਰਾਂ ਕਰ ਰਹੀਆ ਹਨ।

ਉਨ੍ਹਾਂ ਨੇ ਕਿਹਾ, ਕਿ ਅਸੀਂ ਕਦੇ ਵੀ ਇਹ ਬਰਦਾਸ਼ ਨਹੀਂ ਕਰਾਂਗੇ। ਹਰਿਆਣਾ ਸਰਕਾਰ ਦੇ ਇਸ ਕਦਮ ਨੇ ਸਿੱਖਾਂ ਦੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚਾਈ ਹੈ। ਜੋ ਨਾ ਮੁਆਫ਼ ਤੇ ਨਾ ਬਰਦਾਸ਼ ਕਰਨ ਯੋਗ ਹੈ।

ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਵਿਸ਼ਵ ਦਾ ਨੰ. 1 ਲੀਡਰ, ਵੇਖੋ ਪ੍ਰਵਾਨਗੀ ਰੇਟਿੰਗ ਸੂਚੀ

ABOUT THE AUTHOR

...view details