ਅੰਮ੍ਰਿਤਸਰ:ਸ਼੍ਰੋਮਣੀ ਪ੍ਰਬੰਧਕ ਕਮੇਟੀ SGPC President Harjinder Singh Dhami ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ Harjinder Singh Dhami held an executive meeting ਵੱਲੋਂ ਅੱਜ ਮੰਗਲਵਾਰ ਨੂੂੰ ਐਸਜੀਪੀਸੀ ਦੀ ਐਗਜ਼ੈਕਟਿਵ ਮੀਟਿੰਗ ਕੀਤੀ ਗਈ, ਇਸ ਐਗਜ਼ੈਕਟਿਵ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ, ਜੋ ਹੇਠ ਲਿਖੇ ਅਨੁਸਾਰ ਹਨ।
ਬਾਲ ਦਿਵਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਦੇ ਰੂਪ ਵਿੱਚ ਮਨਾਉਣਾ:-ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਬਾਲ ਦਿਵਸ ਦੀ ਜਗ੍ਹਾ ਇਸ ਦਾ ਨਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ। ਅਸੀਂ ਕੇਂਦਰ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਅਤੇ ਨਾਲ ਅਪੀਲ ਵੀ ਕਰਦੇ ਹਾਂ ਅਤੇ ਚਿੱਠੀ ਲਿਖ ਕੇ ਵੀ ਭੇਜਾਂਗੇ, ਕਿ ਗੁਰਮਤਿ ਅਨੁਕੂਲ ਜੋ ਫ਼ੈਸਲੇ ਲਏ ਗਏ ਹਨ। ਉਹ ਸਿੱਖ ਪੰਥ ਦੀ ਰਾਇ ਅਨੁਸਾਰ ਲਏ ਜਾਣੇ ਚਾਹੀਦੇ ਹਨ। ਇਸ ਕਰਕੇ ਇਸ ਦਾ ਨਾਂ ਬਾਲ ਦਿਵਸ ਦੀ ਥਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਲਿਖਿਆ ਜਾਵੇ।
ਵਿਦੇਸ਼ੀ ਕੋਆਰਡੀਨੇਟਰ ਕਮੇਟੀ ਦਾ ਗਠਨ:-ਇਸ ਦੌਰਾਨ ਹੀ ਅੱਗੇ ਗੱਲਬਾਤ ਕਰਦਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ SGPC President Harjinder Singh Dhami ਨੇ ਦੂਸਰਾ ਇਕ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਕਿ ਵਿਦੇਸ਼ ਵਿੱਚ ਸਿੱਖਾਂ ਦੀ ਇਕ ਕੋਆਰਡੀਨੇਟਰ ਕਮੇਟੀ ਐਡਵਾਈਜ਼ਰੀ ਬੋਰਡ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਉਸ ਦਾ ਤੁਰੰਤ ਗਠਨ ਕਰੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸਿੱਖ ਸਾਡੇ ਨਾਲ ਆ ਕੇ ਕਈ ਵਾਰੀ ਵਿਚਾਰ ਵਟਾਂਦਰਾ ਕਰਦੇ ਹਨ, ਉਹ ਅਸੀਂ ਫੈਸਲਾ ਲਵਾਂਗੇ। ਕਿ ਉਹ ਕਿੰਨੇ ਮੈਂਬਰੀ ਕਮੇਟੀ ਬਣਾਉਣੀ ਹੈ, ਇਸ ਦਾ ਅੱਜ ਮੰਗਲਵਾਰ ਨੂੰ ਫ਼ੈਸਲਾ ਲਿਆ ਕਿ ਵਿਦੇਸ਼ਾਂ ਤੋਂ ਵੀ ਆਪਣੇ ਮਸਲੇ ਸਾਨੂੰ ਦੱਸ ਸਕਦੇ ਹਨ ਅਤੇ ਇੱਥੇ ਆ ਕੇ ਵੀ ਆਪਣੇ ਮਸਲੇ ਸਾਂਝੇ ਕਰ ਸਕਦੇ ਹਨ।
ਵਿਦੇਸ਼ਾਂ ਵਿੱਚ ਗੁਰੂਘਰ ਬਣਾਓ:-ਅੱਗੇ ਬੋਲਦਿਆ ਐਸਜੀਪੀਸੀ ਪ੍ਰਧਾਨ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਇਹ ਵੀ ਯਤਨ ਕੀਤੇ ਜਾ ਰਹੇ ਹਨ ਕਿ ਵੱਡੇ ਦੇਸ਼ਾਂ ਵਿੱਚ ਗੁਰਦੁਆਰਾ ਸਾਹਿਬਾਨ ਵੱਡੇ ਪੱਧਰ ਉੱਤੇ ਬਣਾਏ ਹੋਏ ਹਨ, ਪਰ ਸ਼੍ਰੋਮਣੀ ਕਮੇਟੀ ਵੀ ਆਪਣੇ ਉਨ੍ਹਾਂ ਮੁਲਕਾਂ ਵਿੱਚ ਇੱਕ ਜਾਂ ਦੋ ਸਥਾਨ ਜ਼ਰੂਰ ਬਣਾਉਣ, ਜਿੰਨੇ ਵੱਡੇ ਮੁਲਕ ਹਨ ਉੱਥੇ ਇਕ ਗੁਰੂਘਰ ਮਿਸ਼ਨ ਦੇ ਰੂਪ ਵਿਚ ਬਣਾਓ, ਜਿਸ ਦਾ ਕੰਟਰੋਲ ਸਿਰਫ ਸ਼੍ਰੋਮਣੀ ਕਮੇਟੀ ਦਾ ਹੋਵੇਗਾ। ਉਨ੍ਹਾਂ ਦੀ ਉਸਾਰੀ ਵੀ ਸ਼੍ਰੋਮਣੀ ਕਮੇਟੀ ਤੇ ਐਡਵਾਈਜ਼ਰੀ ਬੋਰਡ ਨਾਲ ਸਲਾਹ ਕਰਕੇ ਐੱਨ.ਆਰ.ਆਈ ਦਾ ਬਣੇਗਾ, ਉਹ ਸਥਾਪਿਤ ਕੀਤਾ ਜਾਵੇਗਾ।
ਦਿੱਲੀ ਵਿੱਚ ਪੰਜਾਬ ਦੇ ਲੋਕਾਂ ਲਈ ਰਿਹਾਇਸ ਦਾ ਪ੍ਰਬੰਧ:-ਇੱਕ ਸਾਨੂੰ ਬਹੁਤ ਵੱਡੀ ਸਮੱਸਿਆ ਰਹੀ ਹੈ ਕਿ ਪੰਜਾਬ ਦੇ ਲੋਕ ਦਿੱਲੀ ਨੂੰ ਜਾਂਦੇ ਹਨ ਅਤੇ ਰਿਹਾਇਸ਼ ਦਾ ਪ੍ਰਬੰਧ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਘੱਟੋ-ਘੱਟ ਇਕ ਜਾਂ ਜਿੰਨੇ ਵੀ ਦਿੱਲੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ਤੋਂ ਇਲਾਵਾ ਦਿੱਲੀ ਸਰਕਾਰ ਨਾਲ ਦਫ਼ਤਰੀ ਕੰਮਕਾਜ ਦੇ ਲਈ ਬਿਲਡਿੰਗ ਤਿਆਰ ਕੀਤੀ ਜਾਵੇਗੀ।