ਪੰਜਾਬ

punjab

ETV Bharat / city

ਅੰਮ੍ਰਿਤਸਰ 'ਚ ਵਧਦੀ ਗਰਮੀ ਦੇ ਚਲਦੇ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਲਈ ਕੀਤੇ ਖਾਸ ਪ੍ਰਬੰਧ - ਅੰਮ੍ਰਿਤਸਰ 'ਚ ਵਧਦੀ ਗਰਮੀ

ਅੰਮ੍ਰਿਤਸਰ 'ਚ ਵਧਦੀ ਗਰਮੀ ਦੇ ਚਲਦੇ ਸ਼੍ਰੋਮਣੀ ਕਮੇਟੀ (sgpc made special arrangement) ਨੇ ਸੰਗਤਾਂ ਲਈ ਕੀਤੇ ਖਾਸ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਕੀਤਾ ਗਿਆ ਖਾਸ ਉਪਰਾਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੱਧ ਰਹੀ ਗਰਮੀ (special arrangement at sri harmandir sahib) ਨੂੰ ਵੇਖਦੇ ਹੋਏ ਪਾਣੀ ਦੀਆਂ ਛਬੀਲਾਂ 'ਚ ਵਾਧਾ ਕੀਤਾ ਗਿਆ ਅਤੇ ਸੰਗਤਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖੀਆਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਨੇ ਸੰਗਤਾਂ ਲਈ ਕੀਤੇ ਖਾਸ ਪ੍ਰਬੰਧ
ਸ਼੍ਰੋਮਣੀ ਕਮੇਟੀ ਨੇ ਸੰਗਤਾਂ ਲਈ ਕੀਤੇ ਖਾਸ ਪ੍ਰਬੰਧ

By

Published : Apr 1, 2022, 4:09 PM IST

ਅੰਮ੍ਰਿਤਸਰ:ਪੂਰੇ ਉੱਤਰ ਭਾਰਤ ਵਿੱਚ ਅੱਜ ਕੱਲ੍ਹ ਗਰਮੀ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਅੰਮ੍ਰਿਤਸਰ ਦਾ ਪਾਰਾ 35 ਤੋਂ 40 ਡਿਗਰੀ ਨੂੰ ਛੂਹ ਰਿਹਾ (temperature in amritsar goes up) ਹੈ ਪਰ ਇਸ ਨਾਲ ਸੈਲਾਨੀਆਂ ਦੀ ਗੁਰੂ ਘਰ ਦੇ ਦਰਸ਼ਨਾਂ ਦੀ ਇੱਛਾ ਅਤੇ ਉਨ੍ਹਾਂ ਦੀ ਆਸਥਾ 'ਤੇ ਕੋਈ ਅਸਰ ਨਹੀਂ ਪਿਆ ਹੈ।

ਸ਼੍ਰੋਮਣੀ ਕਮੇਟੀ ਨੇ ਸੰਗਤਾਂ ਲਈ ਕੀਤੇ ਖਾਸ ਪ੍ਰਬੰਧ

ਉਹ ਇਸ ਗਰਮੀ ਵਿੱਚ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਪਰਿਵਾਰਾਂ ਸਮੇਤ ਗੁਰੂ ਘਰ ਦੇ ਦਰਸ਼ਨਾਂ ਲਈ ਪੁਹੰਚ ਰਹੇ ਹਨ, ਜਿਸਦੇ ਚਲਦੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਲਈ ਗਰਮੀਆਂ ਵਿੱਚ ਕੁਝ ਖਾਸ ਪ੍ਰਬੰਧ ਕੀਤੇ ਗਏ ਹਨ(sgpc made special arrangement)।

ਪੂਰੇ ਉੱਤਰ ਭਾਰਤ 'ਚ ਗਰਮੀ ਦਾ ਕਹਿਰ ਵੱਧਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਸਮੇਂ ਅੰਮ੍ਰਿਤਸਰ ਦਾ ਤਾਪਮਾਨ 35. 40 ਡਿਗਰੀ ਸੈਲਸੀਅਸ ਹੈ ਪਰ ਗਰਮੀ ਵਿੱਚ ਲੋਕ ਪਹਾੜੀ ਇਲਾਕਿਆਂ ਵਲ ਰੁਖ ਕਰਦੇ ਹਨੇੇ (special arrangement at sri harmandir sahib)।

ਇਸ ਕਹਿਰ ਦੀ ਗਰਮੀ ਤੋਂ ਛੁਟਕਾਰਾ ਪਾਉਣ ਲਈ ਪਹਾੜਾਂ ਵੱਲ ਠੰਡੇ ਇਲਾਕਿਆਂ ਵਲ ਚੱਲ ਰਹੇ ਹਨ, ਉਥੇ ਹੀ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੱਚਖੰਡ ਪਹੁੰਚ ਰਹੇ ਹਨ, ਜਿੱਥੇ ਇਸ ਕੜਕਦੀ ਗਰਮੀ 'ਚ ਜ਼ਮੀਨ 'ਤੇ ਪੈਰ ਰੱਖਣੇ ਵੀ ਔਖੇ ਹੋ ਗਏ ਹਨ।ਸੱਚਖੰਡ ਦੀ ਪਰਿਕਰਮਾ 'ਚ ਵਿਛਾਏ ਮੈਟ 'ਤੇ ਚੱਲਦੇ ਹੋਏ , ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਹਨ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਜਿੱਥੇ ਗਰਮੀ ਤੋਂ ਛੁਟਕਾਰਾ ਪਾ ਰਹੇ ਹਨ ਹੈ।

ਉੱਥੇ ਹੀ ਗੁਰੂ ਘਰ ਦੀ ਸਜਾਵਟ ਵੀ ਬਰਕਰਾਰ ਰੱਖਦੇ ਹਨ।ਗਰਮੀ ਤੋਂ ਬਚਾਉਣ ਲਈ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਹੀConclusion:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਫਰਸ਼ ਗਰਮੀ ਦੇ ਕਾਰਨ ਗਰਮ ਹੋ ਜਾਂਦਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਪੈਦਲ ਲੰਘਣਾ ਵੀ ਔਖਾ ਹੋ ਜਾਂਦਾ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਭਾਈ ਮਨਜੀਤ ਸਿੰਘ ਨੇ ਗਰਮੀ ਤੋਂ ਰਾਹਤ ਪਾਉਣ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਰਧਾਲੂਆਂ ਲਈ ਵੱਖਰੇ ਮੈਟ ਵਿਛਾਏ ਗਏ ਹਨ, ਜਿਸ 'ਤੇ ਦਿਨ 'ਚ 5 ਤੋਂ 7 ਵਾਰ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਅਤੇ ਉਸ ਫਰਸ਼ ਨੂੰ ਵੀ ਦਿਨ 'ਚ 3 ਤੋਂ 4 ਵਾਰ ਪਾਣੀ ਨਾਲ ਧੋਤਾ ਜਾਂਦਾ ਹੈ, ਤਾਂ ਜੋ ਸ਼ਰਧਾਲੂਆਂ ਨੂੰ ਗਰਮੀ ਤੋਂ ਨਿਜਾਤ ਮਿਲ ਸਕੇ।

ਉਥੇ ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਿਕ੍ਰਮਾ ਵਿਚ ਲੱਗੀਆਂ ਪੀਣ ਵਾਲੇ ਪਾਣੀ ਦੀਆਂ ਛਬੀਲਾਂ ਵਿਚ ਵੀ ਵਾਧਾ ਕੀਤਾ ਗਿਆ ਤੇ ਖਾਸ ਤੌਰ ਤੇ ਪੱਖਿਆਂ ਨੂੰ ਦੀ ਪਰਿਕਰਮਾ ਵਿੱਚ ਵੀ ਲੱਗਾ ਦਿੱਤਾ ਤਾਂ ਜੋ ਸੰਗਤ ਅਰਾਮ ਨਾਲ ਬੈਠ ਕੇ ਠੰਡੀ ਹਵਾ ਲੈ ਸਕੇ। ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਨ ਲਈ ਆਉਣ ਵਾਲੀਆਂ ਸੰਗਤਾਂ ਪੱਖੀਆਂ ਦੇ ਹੇਠਾਂ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੀਆਂ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੰਨੀ ਗਰਮੀ ਹੈ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿਉਂਕਿ ਐਸਜੀਪੀਸੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰਬੜੀ ਖੁਸ਼ੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਆਸਥਾ ਗਰਮੀ ਤੇ ਭਾਰੀ ਪੈ ਰਹੀ ਹੈ।

ਇਹ ਵੀ ਪੜ੍ਹੋ:ਵਿਧਾਨ ਸਭਾ ਦੇ ਬਾਹਰ ਬੋਲੇ ਅਕਾਲੀ ਵਿਧਾਇਕ, ਕਿਹਾ- ਪੰਜਾਬ ਨਾਲ ਹੋਣ ਜਾ ਰਹੀ ਹੈ ਵੱਡੀ ਲੁੱਟ

ABOUT THE AUTHOR

...view details