ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਨੂੰ ਭਗਤ ਬਾਬਾ ਫ਼ਰੀਦ ਜੀ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ। ਐਸਜੀਪੀਸੀ ਨੇ ਸ਼ਹੀਦ ਬਾਬਾ ਗੁਰਬਕਸ਼ ਸਿੰਘ ਜੀ ਦੇ ਪਾਵਨ ਸਥਾਨ, ਪਾਵਨ ਗੁਰਬਾਈ ਦੇ ਪਾਠ ਪੜੇ ਗਏ ਜਿਸ ਤੋਂ ਉਪਰੰਤ ਭੋਗ ਪਾਇਆ ਗਿਆ। ਸਮਾਗਮ 'ਚ ਹਿੱਸਾ ਲੈਣ ਲਈ ਦੂਰੋਂ -ਦੂਰੋਂ ਸੰਗਤਾਂ ਨੇ ਭਗਤ ਫ਼ਰੀਦ ਜੀ ਦਾ ਜਨਮ ਦਿਹਾੜਾ ਮਨਾਇਆ।
ਐਸਜੀਪੀਸੀ ਨੇ ਮਨਾਇਆ ਭਗਤ ਬਾਬਾ ਫ਼ਰੀਦ ਜੀ ਦਾ ਜਨਮ ਦਿਹਾੜਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਨੂੰ ਭਗਤ ਬਾਬਾ ਫ਼ਰੀਦ ਜੀ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ। ਐਸਜੀਪੀਸੀ ਨੇ ਸ਼ਹੀਦ ਬਾਬਾ ਗੁਰਬਕਸ਼ ਸਿੰਘ ਜੀ ਦੇ ਪਾਵਨ ਸਥਾਨ, ਪਾਵਨ ਗੁਰਬਾਈ ਦੇ ਪਾਠ ਪੜੇ ਗਏ ਜਿਸ ਤੋਂ ਉਪਰੰਤ ਭੋਗ ਪਾਇਆ ਗਿਆ।
ਫ਼ੋਟੋ।
ਜ਼ਿਕਰਯੋਗ ਹੈ ਕਿ ਫ਼ਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ ਦੀ ਆਮਦ ਦੇ ਸਬੰਧ ਵਿਚ ਹਰ ਸਾਲ 5 ਰੋਜ਼ਾ ਵਿਰਾਸਤੀ ਮੇਲਾ "ਸ਼ੇਖ ਫਰੀਦ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਹ ਮੇਲਾ 20 ਸਤੰਬਰ ਤੋਂ ਸ਼ੁਰੂ ਹੋ ਗਏ ਹਨ। ਇਸ ਮੇਲੇ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਹੋਣ ਵਾਲੇ ਸਾਹਿਤਕ ਅਤੇ ਸਮਾਜਿਕ ਸਮਾਗਮ ਵੀ ਇਸ ਆਗਮਨ ਪੁਰਬ ਦੀ ਸਮਾਜਿਕ ਮਹੱਤਤਾ ਨੂੰ ਵਧਾਉਂਦੇ ਹਨ। ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਫਰੀਦਕੋਟ ਦੀ ਧਰਤੀ ‘ਤੇ 19 ਤੋਂ 23 ਸਤੰਬਰ ਤੱਕ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।