ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਕੂਲ ਲੰਬੇ ਸਮੇਂ ਤੋਂ ਬੰਦ ਪਏ ਹਨ। ਬੇਸ਼ੱਕ ਕੋਰੋਨਾ ਦੀ ਪਹਿਲੀ ਲਹਿਰ ਦੇ ਮੱਧਮ ਪੈਣ 'ਤੇ ਸਕੂਲਾਂ ਨੂੰ ਖੋਲ੍ਹਣ ਲਈ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਸਕੂਲ ਮੁੜ ਤੋਂ ਬੰਦ ਕਰ ਦਿੱਤੇ ਗਏ। ਇਸ ਦੇ ਨਾਲ ਹੀ ਸਰਕਾਰ ਵਲੋਂ ਮੁੜ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਅੱਜ ਤੋਂ 10 ਤੋਂ 12 ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ 'ਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਸਿਹਤ ਨੂੰ ਲੈਕੇ ਚਿੰਤਤ ਵੀ ਹਨ। ਇਸ ਨੂੰ ਲੈਕੇ ਵਿਦਿਆਰਥੀਆਂ ਦਾ ਕਹਿਣਾ ਕਿ ਉਹ ਖੁਸ਼ ਹਨ ਕਿ ਲੰਬੇ ਸਮੇਂ ਤੋਂ ਬਾਅਦ ਉਹ ਸਕੂਲ ਜਾਣਗੇ। ਉਨ੍ਹਾਂ ਦਾ ਕਹਿਣਾ ਕਿ ਬੇਸ਼ੱਕ ਆਨਲਾਈਨ ਕਲਾਸਾਂ ਵੀ ਠੀਕ ਸਨ, ਪਰ ਸਕੂਲ ਜਾ ਕੇ ਸਾਨੂੰ ਸਿੱਖਿਆ ਲੈਣ 'ਚ ਹੋਰ ਵੀ ਅਸਾਨੀ ਮਿਲੇਗੀ। ਇਸ ਦੇ ਨਾਲ ਹੀ ਉਹ ਆਪਣੇ ਦੋਸਤਾਂ ਨੂੰ ਮਿਲ ਸਕਣਗੇ।
ਅੱਜ ਤੋਂ 10 ਤੋਂ 12 ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ 'ਚ ਖੁਸ਼ੀ ਦੇ ਨਾਲ-ਨਾਲ ਚਿੰਤਾ ਵੀ ਹੈ। ਮਾਪਿਆਂ ਦਾ ਕਹਿਣਾ ਕਿ ਸਕੂਲ ਪ੍ਰਬੰਧਨ ਨੂੰ ਵਿਦਿਆਰਥੀਆਂ ਦੀ ਸਿਹਤ ਨੂੰ ਲੈਕੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਨੂੰ ਲੈਕੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਸਕੂਲ ਨੂੰ ਸੈਨੇਰਾਈਜ਼ ਕੀਤਾ ਗਿਆ ਹੈ। ਬੱਚਿਆਂ ਲਈ ਸੈਨੇਟਾਈਜ਼ ਅਤੇ ਸੋਸ਼ਲ ਡਿਸਟੈਂਸ ਦਾ ਪ੍ਰਬੰਧ ਹੈ। ਉਨ੍ਹਾਂ ਦਾ ਕਹਿਣਾ ਕਿ ਬੱਚਿਆਂ ਦਾ ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਤਾਪਮਾਨ ਚੈਕ ਕੀਤਾ ਜਾਵੇਗਾ ਅਤੇ ਮਾਪਿਆਂ ਵਲੋਂ ਦਿੱਤਾ ਪ੍ਰਵਾਨਗੀ ਪੱਤਰ ਲੈਕੇ ਹੀ ਸਕੂਲ ਅੰਦਰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ:Tokyo Olympics, Day 4: ਤਲਵਾਰਬਾਜ਼ ਭਵਾਨੀ ਦੇਵੀ ਨੇ ਓਲੰਪਿਕ ਡੈਬਿਉ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ