ਪੰਜਾਬ

punjab

ETV Bharat / city

ਕਿਸਾਨੀ ਮੋਰਚੇ 'ਚ ਡਟੀਆਂ ਔਰਤਾਂ ਲਈ ਰੈਣ-ਬਸੇਰੇ ਬਣਾਏਗਾ ਸਰਬੱਤ ਦਾ ਭਲਾ ਟਰੱਸਟ - shelters for women

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿੰਘੂ ਅਤੇ ਟਿੱਕਰੀ ਸਰਹੱਦਾਂ 'ਤੇ ਠੰਡ ਕਾਰਨ ਅੰਦੋਲਨਕਾਰੀ ਔਰਤਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਵੇਖਦਿਆਂ 1000 ਔਰਤਾਂ ਦੇ ਠਹਿਰਣ ਅਤੇ ਸੌਣ ਲਈ ਸੁਰੱਖਿਅਤ ਰੈਣ-ਬਸੇਰੇ ਉਸਾਰੇ ਜਾ ਰਹੇ ਹਨ, ਜੋ ਧੁੰਦ-ਮੀਂਹ 'ਤੋਂ ਬਚਾਅ ਕਰਨਗੇ।

ਤਸਵੀਰ
ਤਸਵੀਰ

By

Published : Dec 17, 2020, 9:23 PM IST

ਅੰਮ੍ਰਿਤਸਰ: ਲੋਕ-ਸੇਵਾ ਦੇ ਨਵੇਂ ਮੀਲ-ਪੱਥਰ ਸਥਾਪਿਤ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ.ਸਿੰਘ ਓਬਰਾਏ ਨੇ ਦਿੱਲੀ ਦੇ ਕਿਸਾਨ ਮੋਰਚੇ 'ਚ ਡਟੇ ਕਿਸਾਨਾਂ ਨੂੰ ਵੱਡੀਆਂ ਸਹੂਲਤਾਂ ਦੇਣ ਤੋਂ ਬਾਅਦ ਹੁਣ ਉੱਥੇ ਮੌਜੂਦ ਔਰਤਾਂ ਲਈ ਰੈਣ-ਬਸੇਰੇ ਬਣਾਉਣ ਅਤੇ ਹੋਰ ਮਦਦ ਕਰਨ ਦੇ ਵੱਡੇ ਐਲਾਨ ਕੀਤੇ ਹਨ।

ਡਾ. ਓਬਰਾਏ ਨੇ ਕਿਹਾ ਕਿ ਸਿੰਘੂ ਅਤੇ ਟਿੱਕਰੀ ਸਰਹੱਦਾਂ 'ਤੇ ਠੰਡ ਕਾਰਨ ਅੰਦੋਲਨਕਾਰੀ ਔਰਤਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਵੇਖਦਿਆਂ ਅਤੇ ਮੋਰਚਾ-ਆਗੂਆਂ ਦੀ ਮੰਗ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਵੱਲੋਂ ਤੁਰੰਤ 1000 ਔਰਤਾਂ ਦੇ ਠਹਿਰਨ ਅਤੇ ਸੌਣ ਲਈ ਸੁਰੱਖਿਅਤ ਰੈਣ-ਬਸੇਰੇ ਉਸਾਰੇ ਜਾ ਰਹੇ ਹਨ, ਜੋ ਧੁੰਦ-ਮੀਂਹ 'ਤੋਂ ਬਚਾਅ ਕਰਨਗੇ।

ਵੇਖੋ ਵੀਡੀਓ।

ਇਸ ਤੋਂ ਇਲਾਵਾ ਦੋਹਾਂ ਮੋਰਚਿਆਂ 'ਤੇ ਸਾਫ਼-ਸਫ਼ਾਈ ਵਾਸਤੇ 2000 ਡੰਡਿਆਂ ਵਾਲੇ ਵੱਡੇ ਝਾੜੂ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਮੋਰਚੇ ਖਾਸ ਕਰ ਕੇ ਟਿੱਕਰੀ ਸਰਹੱਦ 'ਤੇ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦੇ ਹੱਲ ਵਾਸਤੇ ਪਾਣੀ ਦੀ ਡੇਢ ਲੱਖ ਬੋਤਲ ਵੀ ਰਵਾਨਾ ਕਰ ਦਿੱਤੀ ਗਈ ਹੈ।

ਡਾ. ਓਬਰਾਏ ਨੇ ਕਿਹਾ ਕਿ ਬਿਮਾਰ ਤੇ ਲੋੜਵੰਦ ਕਿਸਾਨਾਂ ਲਈ ਵੱਡੀ ਮਾਤਰਾ 'ਚ ਪਹਿਲਾਂ ਵਾਂਗ ਹੀ ਲਗਾਤਾਰ ਹੋਰ ਦਵਾਈਆਂ ਵੀ ਪਹੁੰਚਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਟਰੱਸਟ ਵੱਲੋਂ ਦਿੱਲੀ ਮੋਰਚੇ ਵਾਸਤੇ 20 ਟਨ ਤੋਂ ਵਧੇਰੇ ਰਾਸ਼ਨ-ਰਸਦਾਂ, ਪੰਜ ਐਂਬੂਲੈਂਸ ਗੱਡੀਆਂ (ਇੱਕ ਵੈਂਟੀਲੇਟਰ-ਯੁਕਤ),18 ਡਾਕਟਰ, ਹਜ਼ਾਰਾਂ ਕੰਬਲ,ਜੈਕਟਾਂ,ਤੌਲੀਏ, ਚੱਪਲਾਂ, ਰਿਫਲੈਕਟਰ ਅਤੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 50 ਕੁਇੰਟਲ ਖੁਰਾਕ (ਛੋਲੇ ਤੇ ਦਾਲ) ਵੀ ਭੇਜੀ ਜਾ ਚੁੱਕੀ ਹੈ।

ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗਿਣਤੀ 11 ਤੋਂ 19 ਤੱਕ ਪੁੱਜ ਜਾਣ ਸਬੰਧੀ ਡਾ. ਓਬਰਾਏ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਸ਼ਹੀਦ ਹੋਏ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਮਾਲੀ ਹਾਲਤ ਅਨੁਸਾਰ 10 ਹਜ਼ਾਰ ਰੁਪਏ ਤੱਕ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।

ABOUT THE AUTHOR

...view details