ਅੰਮ੍ਰਿਤਸਰ :ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ (Jyoti Jyot Diwas of Sri Guru Nanak Dev Ji) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib)ਵਿਖੇ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਥੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।
ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁਜ ਰਹੀਆਂ ਹਨ। ਇਥੇ ਆਈ ਸ਼ਰਧਾਲੂਆਂ ਨੇ ਇਥੋਂ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ
ਸ੍ਰੀ ਗੁਰੂ ਨਾਨਕ ਦੇਵ ਜੀ (ਪਹਿਲੇ ਨਾਨਕ, ਸਿੱਖੀ ਦੇ ਮੋਢੀ) ਦਾ ਜਨਮ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ ਵਿਖੇ ਜਿਲ੍ਹਾ ਸੇਖਪੁਰਾ ਜੋ ਕਿ ਅੱਜ ਕੱਲ ਨਾਨਕਾਣਾ ਸਾਹਿਬ ਤੋਂ ਜਾਣੂ ਹੈ, ਵਿੱਚ ਹੋਇਆ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੁਰਨਮਾਸ਼ੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਕਈ ਵਿਦਵਾਨਾ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 20 ਅਕਤੂਬਰ 1469 ਨੂੰ ਪਿਤਾ ਮਹਿਤਾ ਕਲਿਆਣ ਜੀ ਜੋ ਮਹਿਤਾ ਕਾਲੂ ਤੋਂ ਜਾਣੂ ਸਨ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਹੋਇਆ।
ਗੁਰੂ ਨਾਨਕ ਦੇਵ ਜੀ ਦੇ ਪਿਤਾ, ਮਹਿਤਾ ਕਾਲੂ, ਰਾਏ ਬੁਲਾਰ ਦੇ ਮੁੱਖ ਮੁਨਸ਼ੀ ਸਨ ਅਤੇ ਮਾਤਾ ਤ੍ਰਿਪਤਾ ਸਧਾਰਨ ਆਗਿਆਕਾਰੀ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਬੇਬੇ ਨਾਨਕੀ (ਗੁਰੂ ਨਾਨਕ ਦੇਵ ਜੀ ਦੇ ਭੈਣ) ਗੁਰੂ ਜੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ। ਗੁਰੂ ਜੀ ਨਿਰਾਲੇ ਬਾਲਕ ਸਨ ਪਰਮਾਤਮਾ ਨੇ ਉਹਨਾਂ ਨੂੰ ਧਾਰਮਿਕ ਵਿਚਾਰਾਂ ਵਾਲਾ ਅਤੇ ਵੱਡੀ ਸੋਚ ਦਾ ਮਾਲਕ ਬਣਾਇਆ। ਸਿਰਫ ਸੱਤ ਸਾਲ ਦੀ ਉਮਰ ਵਿਚ ਆਪ ਨੇ ਹਿੰਦੀ ਅਤੇ ਸੰਸਕ੍ਰਿਤ ਸਿੱਖੀ। ਲੰਬੇ ਸਮੇਂ ਤੱਕ ਗੁਰੂ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਭੈਣ ਬੇਬੇ ਨਾਨਕੀ ਤੇ ਪਰਿਵਾਰ ਸਣੇ ਸਮਾਂ ਬਤੀਤ ਕੀਤਾ ਤੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ।
38 ਸਾਲ (1504) ਦੀ ਉਮਰ ਵਿੱਚ ਜਦੋਂ ਗੁਰੂ ਜੀ ਵੈਨ ਨਦੀ ਵਿਚ ਇਸ਼ਨਾਨ ਲਈ ਉਹਨਾਂ ਨੂੰ ਇਲਾਹੀ ਫਰਮਾਨ (ਅਕਾਸ਼ਬਾਣੀ) ਸੁਣੀ ਜੋ ਕਿ ਸੁਲਤਾਨ ਪੁਰੀ ਲੋਧੀ ਦੇ ਨੇੜੇ ਹੈ ਗੁਰੂ ਜੀ ਦੇ ਇਸ਼ਨਾਨ ਕਰਨ ਤੋਂ ਬਾਅਦ ਸਭ ਤੋਂ ਪਹਿਲੀ ਇਹ ਤੁਕ ਉਚਾਰੀ "ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ" ਗੁਰੂ ਜੀ ਨੇ ਇੱਕ ਅਲੱਗ ਧਰਮ (ਜਿਸ ਨੁੰ ਸਿੱਖੀ ਕਿਹਾ ਜਾਂਦਾ ਹੈ) ਦੇ ਪ੍ਰਚਾਰ ਲਈ ਕਈ ਉਦਾਸੀਆਂ ਧਾਰੀਆਂ। ਗੁਰੂ ਜੀ ਪੰਜਾਬ ਦੀ ਕਈ ਥਾਵਾਂ ਤੇ ਜਾਣ ਤੋਂ ਬਾਅਦ ਚਾਰ ਲੰਮੀਆਂ (ਵੱਖ-ਵੱਖ ਦਿਸ਼ਾਵਾਂ ਵਿੱਚ, ਦੇਸ਼ਾਂ ਅਤੇ ਪਰਦੇਸ਼ਾਂ ਵਿੱਚ ਗਏ) ਯਾਤਰਵਾਂ ਕੀਤੀਆਂ।
ਇਸ ਦੌਰਾਨ ਉਹ ਕਈ ਧਾਰਮਿਕ ਸਥਾਨਾਂ ਤੇ ਵੀ ਗਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਜੀ ਦੀ ਚਾਰ ਵੱਡੀ ਯਾਤਰਵਾਂ ਨੂੰ ਹੀ ਚਾਰ ਉਦਾਸੀਆਂ ਦਾ ਨਾਮ ਦਿੱਤਾ ਗਿਆ। ਇਨ੍ਹਾਂ ਚਾਰ ਉਦਾਸੀਆਂ ਦੌਰਾਨ ਗੁਰੂ ਜੀ ਵੱਖ-ਵੱਖਸਥਾਨਾਂ ਤੇ ਗਏ ਉਨ੍ਹਾਂ ਚੋਂ ਕੁਰੂਕਸ਼ੇਤਰ, ਹਰਿਦੁਆਰ, ਜੋਸ਼ੀ ਮੱਠ, ਰਾੜਾ ਸਾਹਿਬ, ਗੋਰਖ ਮੱਠ (ਨਾਨਕ ਮੱਠ), ਅਯੁੱਧਿਆ, ਪ੍ਰਯਾਗ, ਵਾਰਾਨਸੀ, ਗਯਾ, ਪਟਨਾ ਦੁੱਗਰੀ ਅਤੇ ਗੁਹਾਟੀ (ਆਸਾਮ) ਢਾਕਾ, ਪੂਰੀ, ਕੱਟਕ, ਰਾਮੇਸ਼ਵਰਮ, ਸਿ਼ਲੋਂਗ, ਬਿਦਰ, ਬਰੋਚ, ਸੋਮਨਾਥ, ਦਵਾਰਕਾ, ਉਜੈਨ, ਅਜਮੇਰ, ਮਥੁਰਾ, ਤਲਵੰਡੀ, ਲਾਹੌਰ, ਸੁਲਤਾਨਪੁਰ, ਬਿਲਾਸਪੁਰ, ਰਿਵਾਲਸਰ, ਜਵਾਲਾਜੀ, ਤਿੱਬਤ, ਲੱਦਾਖ, ਕਾਰਗਿਲ, ਅਮਰਨਾਥ, ਸ੍ਰੀਨਗਰ ਅਤੇ ਬਰਮੁੱਲਾ ਆਦਿ ਪ੍ਰਮੁੱਖ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ 'ਚ ਅਮਨ-ਸ਼ਾਂਤੀ ਦਾ ਪੈਗਾਮ ਦਿੱਤਾ ਤੇ ਸਾਰਿਆਂ ਨੂੰ ਇਕਜੁਟ ਰਹਿਣ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਦੁਨੀਆ ਭਰ ਦੀ ਯਾਤਰਾ ਕੀਤੀ। ਉਹਨਾਂ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਪਾਕਿਸਤਾਨ ਦੇ ਕਰਤਾਰਪੁਰ 'ਚ ਬਿਤਾਇਆ, ਜਿਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Sri Kartarpur Sahib)ਸੁਸ਼ੋਭਿਤ ਹੈ।