ਅੰਮ੍ਰਿਤਸਰ: ਕੋਟਖਾਲਸਾ 'ਚ ਸਥਿਤ ਇੰਦਰ ਕਾਲੋਨੀ ਦੇ ਵਿੱਚ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗਣ ਦੀ ਖ਼ਬਰ ਹੈ। ਇਸ ਹਾਦਸੇ 'ਚ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਰੱਖਿਆ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇੰਦਰਾ ਕਾਲੋਨੀ ਦੀ ਗਲੀ ਨੰਬਰ-7 'ਚ ਜੋਗਿੰਦਰ ਪਾਲ ਸਿੰਘ ਦਾ ਮਕਾਨ ਸਥਿਤ ਹੈ। ਉਨ੍ਹਾਂ ਦੇ ਘਰ ਦੀ ਛੱਤ ਬਾਲਿਆਂ ਦੀ ਹੋਣ ਕਾਰਨ ਪਿਛਲੇ ਦਿਨੀਂ ਪਏ ਮੀਂਹ ਕਾਰਨ ਕਮਜ਼ੋਰ ਪੈਣ ਦੇ ਚਲਦੇ ਅਚਾਨਕ ਡਿੱਗ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਜੋਗਿੰਦਰ, ਉਸ ਦੀ ਬਜ਼ੁਰਗ ਮਾਤਾ ਤੇ ਪੁੱਤਰ ਘਰ 'ਚ ਸਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਇਲਾਕਾ ਵਾਸੀਆਂ ਉਨ੍ਹਾਂ ਦੀ ਮਦਦ ਲਈ ਪੁੱਜੇ ਅਤੇ ਉਨ੍ਹਾਂ ਨੂੰ ਮਲਬੇ ਚੋਂ ਬਾਹਰ ਕੱਢਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜੋਗਿੰਦਰ ਸਿੰਘ ਦਾ ਪਰਿਵਾਰ ਬੇਹਦ ਗਰੀਬ ਹੈ, ਇਸ ਲਈ ਉਹ ਪ੍ਰਸ਼ਾਸਨ ਕੋਲੋਂ ਇਸ ਗਰੀਬ ਪਰਿਵਾਰ ਦੀ ਮਦਦ ਦੀ ਮੰਗ ਕਰਦੇ ਹਨ।