ਪੰਜਾਬ

punjab

ETV Bharat / city

ਗੁਰੂ ਨਗਰੀ 'ਚ ਬਰਸਾਤ, ਨੱਕੋ-ਨੱਕ ਭਰੀਆਂ ਸੜਕਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਪਹੁੰਚ ਰਹੇ ਹਨ, ਉਥੇ ਹੀ ਦੂਜੇ ਪਾਸੇ ਬਰਸਾਤ ਕਾਰਨ ਸੜਕਾਂ 'ਚ ਪਾਣੀ ਭਰਨ ਕਾਰਨ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਲਈ ਬਣਾਇਆ ਗਈਆਂ ਸੜਕਾਂ ਪਾਣੀ ਨਾਲ ਭਰਿਆਂ ਨਜ਼ਰ ਆਈਆਂ ਤੇ ਬੱਚੇ ਪਾਣੀ 'ਚ ਖੇਡਦੇ ਨਜ਼ਰ ਆਏ।

ਨੱਕੋ-ਨੱਕ ਭਰੀਆਂ ਸੜਕਾਂ
ਨੱਕੋ-ਨੱਕ ਭਰੀਆਂ ਸੜਕਾਂ

By

Published : Jul 25, 2021, 2:25 PM IST

ਅੰਮ੍ਰਿਤਸਰ : ਉੱਤਰੀ ਭਾਰਤ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵੱਖ-ਵੱਖ ਥਾਂ ਬਰਸਾਤ ਹੋਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮਹਿਜ਼ ਕੁੱਝ ਹੀ ਘੰਟੇ ਬਰਸਾਤ ਪੈਣ ਨਾਲ ਗੁਰੂ ਨਗਰੀ ਅੰਮ੍ਰਿਤਸਰ 'ਚ ਸੜਕਾਂ ਨੱਕੋ-ਨੱਕ ਭਰ ਗਈਆਂ ਹਨ।

ਜਿਥੇ ਇੱਕ ਪਾਸੇ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਪਹੁੰਚ ਰਹੇ ਹਨ, ਉਥੇ ਹੀ ਦੂਜੇ ਪਾਸੇ ਬਰਸਾਤ ਕਾਰਨ ਸੜਕਾਂ 'ਚ ਪਾਣੀ ਭਰਨ ਕਾਰਨ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਲਈ ਬਣਾਇਆ ਗਈਆਂ ਸੜਕਾਂ ਪਾਣੀ ਨਾਲ ਭਰਿਆਂ ਨਜ਼ਰ ਆਈਆਂ ਤੇ ਬੱਚੇ ਪਾਣੀ 'ਚ ਖੇਡਦੇ ਨਜ਼ਰ ਆਏ।

ਨੱਕੋ-ਨੱਕ ਭਰੀਆਂ ਸੜਕਾਂ

ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਆਏ ਸ਼ਰਧਾਲੂਆਂ ਦਾ ਕਹਿਣਾ ਹੈ, ਭਾਵੇਂ ਠੰਢ ਹੋਵੇ, ਗਰਮੀ ਹੋਵੇ ਜਾਂ ਮੀਂਹ ਪਰ ਉਨ੍ਹਾਂ ਦੀ ਆਸਥਾ ਬਰਕਰਾਰ ਹੈ। ਬਰਸਾਤ ਦੇ ਬਾਵਜੂਦ ਵੱਡੀ ਗਿਣਤੀ 'ਚ ਸ਼ਰਧਾਲੂ ਇਥੇ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਟੋਕਿਓ ਉਲੰਪਿਕ : ਮੀਰਾਬਾਈ ਚਾਨੂੰ ਨੂੰ ਸਨਮਾਨ ਵਜੋਂ 1 ਕਰੋੜ ਦਾ ਇਨਾਮ

ABOUT THE AUTHOR

...view details