ਅੰਮ੍ਰਿਤਸਰ: ਦੁਬਈ ਵਿੱਚ ਫਸੇ ਬਾਕੀ 5 ਨੌਜਵਾਨਾਂ ਦੀ ਵੀ ਵਤਨ ਵਾਪਸੀ ਹੋ ਗਈ ਹੈ। ਇਹ ਨੌਜਵਾਨ ਵੀਰਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ। ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸ.ਪੀ ਸਿੰਘ ਓਬਰਾਏ ਦੇ ਯਤਨਾ ਸਦਕਾ ਇਹ ਨੌਜਵਾਨ ਮੁੜ ਵਾਪਸ ਆਏ ਹਨ। ਇਸ ਤੋਂ ਪਹਿਲਾ 24 ਪੰਜਾਬੀ ਨੌਜਵਾਨ ਪਹਿਲਾ ਹੀ ਵਾਪਿਸ ਆ ਚੁੱਕੇ ਹਨ।
ਦੁਬਈ 'ਚ ਫਸੇ ਬਾਕੀ 5 ਪੰਜਾਬੀ ਨੌਜਵਾਨ ਪਰਤੇ ਅੰਮ੍ਰਿਤਸਰ - Dr. Sarbat da bhala Trust Chairman SP Singh Oberoi
ਦੁਬਈ 'ਚ ਫਸੇ ਬਾਕੀ ਬਚੇ 5 ਨੌਜਵਾਨਾਂ ਦੀ ਵੀ ਵਤਨ ਵਾਪਸੀ ਹੋ ਗਈ ਹੈ। ਡਾ. ਐੱਸ.ਪੀ ਸਿੰਘ ਦੇ ਯਤਨਾ ਸਦਕਾ ਇਹ ਨੌਜਵਾਨ ਵਾਪਸ ਆਪਣੇ ਮੁਲਕ ਆ ਗਏ ਹਨ। ਇਸ ਤੋਂ ਪਹਿਲਾਂ 24 ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਿਸ ਲਿਆਇਆ ਗਿਆ ਹੈ।
ਦੱਸਣਯੋਗ ਹੈ ਕਿ ਇਹ ਸਾਰੇ ਨੌਜਵਾਨ ਦੁਬਈ ਵਿੱਚ ਨੌਕਰੀ ਕਰਨ ਲਈ ਗਏ ਸਨ। ਪੰਜਾਬੀ ਨੌਜਵਾਨ ਉੱਥੇ ਜਿਸ ਪਾਕਿਸਤਾਨੀ ਕੰਪਨੀ ਵਿੱਚ ਕੰਮ ਕਰ ਰਹੇ ਸਨ, ਉਹ ਕੰਪਨੀ ਬੰਦ ਹੋ ਗਈ। ਕੰਪਨੀ ਨੇ ਉਨ੍ਹਾਂ ਨੂੰ 3 ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਹਾਲਤ ਕਾਫ਼ੀ ਬੁਰੀ ਹੋ ਗਈ। ਉਨ੍ਹਾਂ ਨੂੰ ਦੁਬਈ 'ਚ ਰਹਿਣ ਤੋਂ ਲੈ ਕੇ ਖਾਣ ਤੱਕ ਦੇ ਲਾਲੇ ਪੈ ਗਏ ਹਨ।
ਇਸ ਤੋਂ ਬਾਅਦ ਉਨ੍ਹਾਂ ਗੁਹਾਰ ਲਾਈ ਸੀ, ਕਿ ਉਨ੍ਹਾਂ ਨੂੰ ਜਲਦੀ ਦੁਬਈ ਤੋਂ ਵਾਪਿਸ ਆਪਣੇ ਦੇਸ਼ ਲਿਜਾਇਆ ਜਾਵੇ। ਅੱਜ ਦੁਬਈ ਦੇ ਕਾਰੋਬਾਰੀ ਡਾ. ਐੱਸਪੀ ਸਿੰਘ ਓਬਰਾਏ ਦੀ ਮਿਹਨਤ ਸਦਕਾ ਇਨ੍ਹਾਂ ਨੌਜਵਾਨਾਂ ਦੀ ਵਤਨ ਵਾਪਸੀ ਹੋਈ ਹੈ। ਦੁਬਈ ਤੋਂ ਭਾਰਤ ਪਰਤੇ ਨੌਜਵਾਨ ਨੇ ਕਿਹਾ ਕਿ ਜੇਕਰ ਡਾ. ਐੱਸਪੀ ਸਿੰਘ ਓਬਰਾਏ ਇਸ ਔਖੇ ਸਮੇਂ 'ਚ ਉਨ੍ਹਾਂ ਦੀ ਬਾਂਹ ਨਾ ਫੜਦੇ ਤਾਂ ਉਹ ਕਦੇ ਵੀ ਵਾਪਸ ਆਪਣੇ ਮਾਪਿਆਂ ਕੋਲ ਨਹੀਂ ਆ ਸਕਦੇ ਸਨ। ਦੱਸਣਯੋਗ ਹੈ ਕਿ ਕੁੱਲ 29 ਨੌਜਵਾਨਾਂ ਦੀ ਭਾਰਤ ਵਾਪਸੀ ਹੋਈ ਹੈ। ਜਿਨ੍ਹਾਂ 'ਚੋਂ ਪੰਜਾਬ ਦੇ 18, ਹਰਿਆਣਾ ਦੇ 6, ਹਿਮਾਚਲ ਦੇ 4 ਅਤੇ ਦਿੱਲੀ ਦਾ 1 ਨੌਜਵਾਨ ਸ਼ਾਮਲ ਸੀ।