ਪੰਜਾਬ

punjab

By

Published : Jan 10, 2021, 9:38 AM IST

ETV Bharat / city

ਰਾਸ਼ਟਰੀ ਹਿੰਦੂ ਸੈਨਾ ਨੇ ਪਾਕਿ ਪੀਐਮ ਇਮਰਾਨ ਖ਼ਾਨ ਦਾ ਕੀਤਾ ਵਿਰੋਧ

ਪਾਕਿਸਤਾਨ ਸਰਕਾਰ ਵਲੋਂ ਉਥੇ ਰਹਿਣ ਵਾਲੇ ਹਿੰਦੂਆਂ 'ਤੇ ਲਗਾਤਾਰ ਜਾਰੀ ਜ਼ੁਰਮ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਨੂੰ ਲੈ ਕੇ ਰਾਸ਼ਟਰੀ ਹਿੰਦੂ ਸੈਨਾ ਵੱਲੋਂ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਦਾ ਵਿਰੋਧ ਕੀਤਾ ਗਿਆ।

ਇਮਰਾਨ ਖ਼ਾਨ ਦਾ ਕੀਤਾ ਵਿਰੋਧ
ਇਮਰਾਨ ਖ਼ਾਨ ਦਾ ਕੀਤਾ ਵਿਰੋਧ

ਅੰਮ੍ਰਿਤਸਰ:ਪਾਕਿਸਤਾਨ ਸਰਕਾਰ ਵਲੋਂ ਉਥੇ ਰਹਿਣ ਵਾਲੇ ਹਿੰਦੂਆਂ 'ਤੇ ਲਗਾਤਾਰ ਜਾਰੀ ਜ਼ੁਰਮ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਿੰਦੂ ਮੰਦਰਾਂ ਨੂੰ ਢਾਹੁਣ ਸਬੰਧੀ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੀ ਹਿੰਦੂ ਜੱਥੇਬੰਦੀਆਂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵਿਰੋਧ ਕੀਤਾ ਗਿਆ।

ਰਾਸ਼ਟਰੀ ਹਿੰਦੂ ਸੈਨਾ ਵੱਲੋਂ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਖਿਲਾਫ ਸ਼ਹਿਰ ਦੇ ਹਾਲ ਗੇਟ ਤੋਂ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰਿਆਂ ਨੇ ਇਮਰਾਨ ਖ਼ਾਨ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਰਾਸ਼ਟਰੀ ਹਿੰਦੂ ਸੈਨਾ ਦੇ ਪ੍ਰਧਾਨ ਚੇਤਨ ਕੱਕੜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਹਮੇਸ਼ਾਂ ਹਿੰਦੂ ਵਿਰੋਧੀ ਰਹੀ ਹੈ। ਪਾਕਿਸਤਾਨ 'ਚ ਲਗਾਤਾਰ ਹਿੰਦੂ ਲੋਕਾਂ ਤੇ ਹਿੰਦੂਆਂ ਦੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਦੀ ਇਸ ਅਣਮਨੁੱਖੀ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਸਰਾਕਰ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣਾ ਹਿੰਦੂ ਵਿਰੋਧੀ ਰਵਾਇਆ ਨਾ ਬਦਲਿਆ ਤਾਂ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ।

ABOUT THE AUTHOR

...view details