ਅੰਮ੍ਰਿਤਸਰ: ਰਾਤ ਸਮੇਂ ਕੁਝ ਪੁਲਿਸ ਨਾਕਿਆਂ ਅਤੇ ਥਾਣਿਆਂ ਵਿੱਚ ਸੁੱਤੇ ਪਏ ਪੁਲਿਸ ਕਰਮਚਾਰੀਆਂ ਦੀਆਂ ਖਬਰਾਂ ਦੀ ਕਵਰੇਜ ਕਰਨ ਦੌਰਾਨ ਤੁਸੀ ਪੱਤਰਕਾਰਾਂ ਨੂੰ ਚੈਕਿੰਗ ਕਰਦੇ ਕਾਫੀ ਵਾਰ ਦੇਖਿਆ ਹੋਵੇਗਾ, ਪਰ ਹਮੇਸ਼ਾਂ ਮੁਸਤੈਦ ਅਧਿਕਾਰੀ ਵਜੋਂ ਗਿਣੇ ਜਾਂਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਰਾਕੇਸ਼ ਕੌਸ਼ਲ (ਆਈਪੀਐਸ) ਵਲੋਂ ਦੇਰ ਰਾਤ ਪੁਲਿਸ ਨਾਕਿਆਂ ਦੀ ਚੈਕਿੰਗ ਕਰ ਸੁਸਤ ਪੁਲਿਸ ਕਰਮਚਾਰੀਆਂ ਨੂੰ ਦਰੁਸਤ ਕਰਨ ਦਾ ਕੰਮ ਕੀਤਾ।
ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ (Police Captain Amritsar Rural) ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਤੜਕੇ ਸਵੇਰੇ 01.37 ਵਜੇ ਹਾਈਟੈਕ ਪੁਲਿਸ ਨਾਕਾ ਬਿਆਸ ਦੀ ਚੈਕਿੰਗ ਕੀਤੀ ਗਈ, ਜਿੱਥੇ ਖੜੀ ਕੈਚਰ ਗੱਡੀ ਦੀ ਚੈਕਿੰਗ ਕੀਤੀ ਗਈ, ਜਿੱਥੇ ਤਾਇਨਾਤ ਕਰਮਚਾਰੀ ਸੁਸਤ ਪਾਏ ਗਏ, ਜਿੰਨ੍ਹਾਂ ਨੂੰ ਮੁਸਤੈਦ ਹੋ ਕੇ ਡਿਊਟੀ ਕਰਨ ਦੀ ਹਦਾਇਤ ਕੀਤੀ ਗਈ ਹੈ। ਉਥੇ ਹੀ ਇਸ ਤੋਂ ਬਾਅਦ ਥਾਣਾ ਬਿਆਸ ਦੀ ਚੈਕਿੰਗ ਕੀਤੀ ਗਈ, ਜਿੱਥੇ ਸੰਤਰੀ ਡਿਊਟੀ ਤੇ ਤੈਨਾਤ ਕਰਮਚਾਰੀ, ਡਿਊਟੀ ਅਫਸਰ, ਮੁਨਸ਼ੀ ਸਟਾਫ ਹਾਜ਼ਰ ਪਾਇਆ ਗਿਆ।
ਇਹ ਵੀ ਪੜੋ:ਸੈਂਕੜੇ ਟਰੈਕਟਰ ਟਰਾਲੀਆਂ ਨਾਲ ਬਿਆਸ ਤੋਂ ਕਿਸਾਨਾਂ ਦਾ ਜੱਥਾ ਰਵਾਨਾ
ਐਸਐਸਪੀ ਕੌਸ਼ਲ ਨੇ ਦੱਸਿਆ ਕਿ ਇਸ ਤੋਂ ਬਾਅਦ ਸਵੇਰੇ 02.37 ਸਮੇਂ ਥਾਣਾ ਖਿਲਚੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਸੰਤਰੀ ਡਿਊਟੀ ਤੇ ਤੈਨਾਤ ਹੋਮ ਗਾਰਡ ਦਾ ਜਵਾਨ ਪੀ.ਐਚ.ਜੀ ਤਰਸੇਮ ਸਿੰਘ ਡਿਊਟੀ ਦੌਰਾਨ ਸੁੱਤਾ ਪਾਇਆ ਗਿਆ, ਜਿਸ ਸਬੰਧਿਤ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਦੇ ਸਬੰਧਤ ਦਫਤਰ ਨੂੰ ਲਿਖ ਕੇ ਭੇਜਿਆ ਗਿਆ ਹੈ।