ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਜਿਥੇ ECHS ਕਾਰਡ ਨੂੰ ਲੈ ਕੇ ਵੱਡੇ ਪੱਧਰ .ਤੇ ਧੋਖਾਧੜੀ ਕਰਨ ਦੇ ਰੈਕਟ ਦੇ ਚਲਦਿਆਂ ਸਰਕਾਰ ਨੂੰ ਕਰੋੜਾ ਦਾ ਚੂਨਾ ਲਗਾਇਆ ਅਤੇ 10 ਹਜ਼ਾਰ ਦੇ ਟਰੀਟਮੈਂਟ ਦਾ 80 ਤੋਂ 90 ਹਜ਼ਾਰ ਦਾ ਬਿੱਲ ਬਣਾ ਸਰਕਾਰ ਕੋਲੋਂ ਠੱਗੇ ਗਏ। ਜਿਸਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਇਹਨਾਂ ਹਸਪਤਾਲਾਂ ਦੇ ਖਿਲਾਫ FIR ਵੀ ਦਰਜ ਕੀਤੀ ਗਈ। ਬਾਅਦ ਵਿੱਚ ਦੋਸ਼ੀਆਂ ਨੂੰ ਚਾਰਟ ਸੀਟ ਕਰਨ ਦੀ ਜਗ੍ਹਾ ਇਨਕੁਆਰੀ ਦੇ ਨਾਮ ਤੇ ਇਹ ਕੇਸ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਹੈ। ਜਿਸ ਸੰਬੰਦੀ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਬਬਲੂ ਸੋਸ਼ਲ ਅਕਟੀਵੀਸ ਨੇ ਦੱਸਿਆ ਕਿ ਇਹ ਇਕ ਬਹੁਤ ਹੀ ਵੱਡੇ ਸਕੈਂਡਲ ਹਸਪਤਾਲਾਂ ਵੱਲੋਂ ਐਕਸ ਆਰਮੀ ਮੈਨ ਨੂੰ ਲੈ ਕੇ ਸਰਕਾਰ ਨੂੰ ਕਰੋੜਾਂ ਦੀ ਠੱਗੀ ਵੀ ਲੱਗੀ ਹੈ।
ਜਿਸ ਵਿੱਚ ਅੰਮ੍ਰਿਤਸਰ ਦੇ ਹੀ 7 ਹਸਪਤਾਲ ਸ਼ਾਮਿਲ ਹਨ। ਜਿਹਨਾਂ ਤੇ ਕਾਰਵਾਈ ਕਰਨ ਦੇ ਨਾਮ ਤੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਜਿਸ ਕਾਰਨ ਹੁਣ ਸਾਡੇ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਕੇਸ ਦੀ CBI ਜਾਂਚ ਲਈ ਪੱਤਰ ਲਿਖਿਆ ਗਿਆ ਹੈ। ਜਦੋਂ ਐਕਸ ਸਰਵਿਸਮੈਨ ਦੇ ਨਾਮ ਤੇ ਹੋ ਰਹੇ ਇਸ ਘਪਲੇ ਬਾਰੇ ਮਿਨਿਸਟਰੀ ਆਫ ਡਿਫੈਂਸ ਨੂੰ ਚਿੱਠੀ ਲਿਖੀ ਤਾਂ ਉਨ੍ਹਾਂ ਵੱਲੋਂ ਮੌਕੇ ਤੇ ਸਖ਼ਤ ਨੋਟਿਸ ਲੈਦਿਆਂ ਇਹਨਾਂ 7 ਹਸਪਤਾਲਾਂ ਨੂੰ ਬਲੈਕ ਲਿਸਟ ਕਰਦਿਆਂ ਟਰਮੀਨੇਟ ਕਰ ਦਿੱਤਾ ਹੈ। ਜਿਸਦੇ ਚਲਦੇ ਅਸੀਂ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਜੇਕਰ ਮਿਨਿਸਟਰੀ ਆਫ ਡਿਫੈਂਸ ਅਜਿਹੀ ਸਖ਼ਤ ਕਾਰਵਾਈ ਕਰ ਸਕਦੀ ਹੈ ਤੇ ਸੂਬਾ ਸਰਕਾਰ ਕਿਓਂ ਨਹੀਂ ਕਰ ਸਕਦੀ।