ਅੰਮ੍ਰਿਤਸਰ:ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿਖੇ ਰਈਆ ਨਿਵਾਸੀ ਗੁਰਿੰਦਰ ਸਿੰਘ ਬਾਠ ਦੀ ਕਾਰ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਟਰਾਲੇ ਨਾਲ ਟਕਟਰਾ ਗਈ ਸੀ, ਜਿਸ ਦੌਰਾਨ ਸ.ਬਾਠ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।
ਸ.ਗੁਰਿੰਦਰ ਸਿੰਘ ਬਾਠ ਦੇ ਬੇਵਕਤੀ ਮੌਤ ਕਾਰਣ ਜਿੱਥੇ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਹਨ, ਉੱਥੇ ਹੀ ਇਲਾਕੇ ਭਰ ਦੀਆਂ ਰਾਜਨੀਤਿਕ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਵਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਅਮਰੀਕਾ ‘ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੱਖ ਕੀਤਾ ਸਾਂਝਾ - ਪੰਜਾਬੀ ਨੌਜਵਾਨ
ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ।ਅੰਮ੍ਰਿਤਸਰ ਦੇ ਪਿੰਡ ਰਈਆ ਦੇ ਰਹਿਣ ਵਾਲੇ ਨੌਜਵਾਨ ਦੀ ਕਾਰ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।
ਸ.ਗੁਰਿੰਦਰ ਸਿੰਘ ਬਾਠ ਦੀ ਬੇਵਕਤੀ ਮੌਤ ਤੇ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੀਨੀਅਰ ਕਾਂਗਰਸੀ ਆਗੂ ਕੇ.ਕੇ ਸ਼ਰਮਾ ਵਲੋਂ ਉਨ੍ਹਾਂ ਦੇ ਗ੍ਰਹਿ ਰਈਆ ਵਿਖੇ ਪੁੱਜ ਕੇ ਪੂਜਨ ਬਾਠ, ਰਾਜਨ ਬਾਠ (ਦੋਵੇ ਪੁੱਤਰ) ਅਤੇ ਸਮੂਹ ਬਾਠ ਪਰਿਵਾਰ ਨਾਲ ਡਾਹਢੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਵਿਧਾਇਕ ਭਲਾਈਪੁਰ ਅਤੇ ਹੋਰਨਾਂ ਆਗੂਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਵ. ਸ. ਗੁਰਿੰਦਰ ਸਿੰਘ ਬਾਠ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਇਸ ਮੌਕੇ ਵਪਾਰ ਸੈੱਲ ਦੇ ਵਾਈਸ ਚੇਅਰਮੈਨ ਅਮਿਤ ਸ਼ਰਮਾ, ਪੀ.ਏ ਵਿਧਾਇਕ ਗੁਰਕੰਵਲ ਮਾਨ, ਵਰਦੀਪ ਸਿੰਘ, ਸਾਬਕਾ ਕੌਂਸਲਰ ਰਈਆ ਗੁਰਦੀਪ ਸਿੰਘ, ਕੌਂਸਲਰ ਡਾ.ਰਜਿੰਦਰ ਬਿੱਟਾ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜੋ:ਸੁਖਬੀਰ ਦਾ ਕੈਪਟਨ 'ਤੇ ਤਨਜ਼, ਮੁੱਖ ਮੰਤਰੀ ਸਾਹਿਬ ਹੁਣ ਤਾਂ ਘਰੋਂ ਨਿਕਲੋ..