ਅੰਮ੍ਰਿਤਸਰ: ਪੰਜਾਬ ਵਿੱਚ 4 ਮਈ ਤੋਂ ਪਟਵਾਰੀ ਅਤੇ ਕਾਨੂੰਨਗੋ 15 ਮਈ ਤੱਕ ਸਮੂਹਿਕ ਛੁੱਟੀ (Punjab Patwaris on group leave) ’ਤੇ ਰਹਿਣਗੇ। ਇਸੇ ਦੇ ਚੱਲਦੇ ਅੰਮ੍ਰਿਤਸਰ ਵਿਖੇ ਵੀ ਪਟਵਾਰੀਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜ਼ਿਲ੍ਹਾ ਮਲੇਰਕੋਟਲਾ ਨਾਲ ਸਬੰਧਿਤ ਪਟਵਾਰੀ ਦੀਦਾਰ ਸਿੰਘ ਦੇ ਖ਼ਿਲਾਫ਼ ਵਿਜੀਲੈਂਸ ਵਿਭਾਗ ਵੱਲੋਂ ਐੱਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਹੈ ਮਾਮਲਾ: ਇਸ ਦੌਰਾਨ ਪਟਵਾਰੀ ਯੂਨੀਅਨ ਅਤੇ ਦੀ ਰੈਵੇਨਿਉ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਦੇ ਖਿਲਾਫ਼ ਬਿਨਾਂ ਵਿਭਾਗੀ ਪੜਤਾਲ ਦੇ ਵਿਜੀਲੈਂਸ ਵਿਭਾਗ ਵੱਲੋਂ ਨਾਜਾਇਜ਼ ਧੱਕੇਸ਼ਾਹੀ ਕਰਦਿਆਂ ਗਲਤ ਤਰੀਕੇ ਨਾਲ ਐਫਆਈਆਰ ਦਰਜ ਕਰਕੇ ਅਤੇ ਨਾਜਾਇਜ਼ ਤਰੀਕੇ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਦਾ ਉਨ੍ਹਾਂ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ।
ਪਟਵਾਰੀਆ ਦੀ ਹੈ ਇਹ ਮੰਗ: ਉਨ੍ਹਾਂ ਅੱਗੇ ਦੱਸਿਆ ਕਿ ਇਸੇ ਦੇ ਵਿਰੋਧ ਦੇ ਚੱਲਦਿਆ ਉਨ੍ਹਾਂ ਵੱਲੋਂ ਤਾਲਮੇਲ ਕਮੇਟੀ ਦੇ ਵੱਲੋਂ ਮਤਾ ਪਾਸ ਕਰ ਸਮੂਹਿਕ ਛੁੱਟੀ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ ਜੇਕਰ ਪੰਦਰਾਂ ਮਈ ਤੱਕ ਸਰਕਾਰ ਨੂੰ ਕੋਈ ਗੱਲਬਾਤ ਲਈ ਨਹੀਂ ਬੁਲਾਇਆ ਜਾਂਦਾ ਤੇ ਸੋਲ਼ਾਂ ਮਈ ਤੋਂ ਲੈ ਕੇ ਦੋਵੇਂ ਜਥੇਬੰਦੀਆਂ ਵੱਲੋਂ ਹੋਰ ਸਖ਼ਤ ਫੈਸਲੇ ਲੈਣ ਲਈ ਮਜਬੂਰ ਹੋਵਾਂਗੇ।
ਲੋਕ ਹੋ ਰਹੇ ਪਰੇਸ਼ਾਨ: ਉੱਥੇ ਹੀ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ ਅਤੇ ਅੱਜ ਜਦੋਂ ਉਹ ਇੱਥੇ ਆਏ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਪਟਵਾਰੀ ਹੜਤਾਲ ਤੇ ਹਨ ਅਤੇ ਇਹ ਹੜਤਾਲ ਕਾਫ਼ੀ ਲੰਬੀ ਹੈ। ਉਨ੍ਹਾਂ ਸਰਕਾਰ ਅੱਗੇ ਅਪੀਲ ਕਰਦੇ ਹੋਇਆ ਕਿ ਉਹ ਗ਼ਰੀਬ ਦਿਹਾੜੀਦਾਰ ਰੋਜ਼ ਦਿਹਾੜੀ ਕਰਨ ਵਾਲੇ ਲੋਕ ਹਨ ਇੱਥੇ ਆਪਣੇ ਕੰਮ ਕਰਵਾਉਣ ਲਈ ਆਏ ਹਨ ਤੇ ਅੱਗੇ ਇਨ੍ਹਾਂ ਦੀ ਹੜਤਾਲ ਵੇਖ ਕੇ ਉਨ੍ਹਾਂ ਦੇ ਕੰਮ ਬੰਦ ਹੋ ਜਾਂਦੇ ਹਨ। ਜਿਸ ਦੇ ਚੱਲਦੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨ ਲਈਆਂ ਜਾਣ ਤਾਂ ਜੋ ਉਨ੍ਹਾਂ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।
ਇਹ ਵੀ ਪੜੋ:ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਅੱਜ ਤੋਂ ਛੁੱਟੀ ’ਤੇ ਪਟਵਾਰੀ ਤੇ ਕਾਨੂੰਨਗੋ