ਅੰਮ੍ਰਿਤਸਰ: ਕਰਨਾਟਕਾ ਵਿਖੇ ਹੋਈ ਤੀਸਰੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ (International Karate Championship) ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ, ਸਿਲਵਰ ਅਤੇ ਬਰਾਉਂਸ ਮੈਡਲ (Punjab players wins gold silver and bronze medals) ਹਾਸਲ ਕੀਤੇ ਹਨ। ਇਸ ਚੈਂਪੀਅਨਸ਼ਿਪ ਵਿੱਚ ਕੁਲ 6 ਦੇਸ਼ਾਂ ਦੇ ਖਿਡਾਰੀਆਂ ਦੇ ਹਿੱਸਾ ਲਿਆ ਸੀ। ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੇ ਤਿੰਨੋਂ ਸਥਾਨਾਂ 'ਤੇ ਸੂਬੇ ਦੇ ਖਿਡਾਰੀਆਂ ਦਾ ਕਬਜ਼ਾ ਰਿਹਾ ਹੈ।
ਕੋਚ ਧਲਵਿੰਦਰ ਸਿੰਘ ਨੇ ਦੱਸਿਆ ਕਿ 17 ਅਗਸਤ ਨੂੰ ਉਹ ਟੀਮ ਸਣੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਬਿਆਸ ਤੋ ਕਰਨਾਟਕਾ ਗਏ ਸਨ ਅਤੇ ਇਸ ਤੀਸਰੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਕੁੱਲ 6 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਖਿਡਾਰੀ ਇਸ ਵਿੱਚ ਭਾਗ ਲੈਣ ਲਈ ਪੁੱਜੇ ਸਨ। ਜਿਸ ਨਾਲ ਕੋਚ ਸਣੇ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਦੇਰ ਰਾਤ ਟ੍ਰੇਨ ਰਾਹੀਂ ਬਿਆਸ ਪੁੱਜੇ ਖਿਡਾਰੀਆ ਦਾ ਸ਼ਾਨਦਾਰ ਭਰਵਾਂ ਸਵਾਗਤ ਕੀਤਾ ਗਿਆ।