ਅੰਮ੍ਰਿਤਸਰ:ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਤੇਜ਼ ਹਨੇਰੀ ਝੱਖੜ ਆਇਆ। ਜਿਸ ਕਾਰਨ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣ ਚਾਹੀਦਾ ਹੈ। ਪਰ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਆਵਜਾ ਨਹੀ ਮਿਲਿਆ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ(Mani Akali Dal MLA Bikram Singh Majithia) ਕਿਸਾਨਾਂ ਦਾ ਹਾਲ ਜਾਨਣ ਲਈ ਅੰਮ੍ਰਿਤਸਰ ਪਹੁੰਚੇ। ਜਿਥੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਉਪਰ ਨਿਸ਼ਾਨੇ ਸਾਧੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਵਿੱਚ ਅਸਫ਼ਲ ਰਹੀ ਹੈ। ਜਿਥੇ ਕੁਦਰਤ ਦੀ ਮਾਰ ਦੇ ਨਾਲ ਕਿਸਾਨਾਂ ਦੀ ਫ਼ਸਲਾਂ ਖ਼ਰਾਬ ਹੋਈਆਂ ਹਨ। ਉਥੇ ਹੀ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੀ ਸਾਰ ਨਹੀਂ ਲਈ। ਕਰਜ਼ੇ ਚੁੱਕ ਕੇ ਕਿਸਾਨਾਂ ਨੇ ਖੇਤੀ ਕੀਤੀ ਅਤੇ ਉਨ੍ਹਾਂ ਦਾ ਨੁਕਸਾਨ ਹੋ ਗਿਆ। ਜਿਸ ਦਾ ਮੁਆਵਜ਼ਾ ਦੇਣ ਵਾਲਾ ਕੋਈ ਨਹੀਂ ਹੈ।
ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ(Punjab Congress) ਦਾ ਆਪਸੀ ਕਾਟੋ ਕਲੇਸ਼ ਪੰਜਾਬ ਦੇ ਮੁੱਦੇ ਅੱਗੇ ਆਉਣ ਹੀ ਨਹੀਂ ਦਿੰਦਾ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ ਅਤੇ ਆਉਣ ਜਾਣ ਲਈ ਹੈਲੀਕਾਪਟਰ। ਪੰਜਾਬ ਦੇ ਮੁੱਦਿਆਂ ਤੇ ਆ ਕੇ ਗੱਲ ਕਰਨ ਮਜੀਠੀਆ ਨੇ ਕਿਹਾ ਕਿ ਡੀ.ਏ.ਪੀ ਖਾਦ ਦੀ ਕਮੀ ਨਾਲ ਕਿਸਾਨ ਇਸ ਵੇਲੇ ਜੋੜ ਰਹੇ ਹਨ। ਜਿਸ ਦਾ ਭਾਵ ਬਾਰਾਂ ਸੌ ਰੁਪਏ ਹੈ ਪਰ 16 ਸੌ ਰੁਪਏ ਦੇ ਵੇਚ ਵੀ ਕਿਸਾਨਾਂ ਨੂੰ ਨਹੀਂ ਮਿਲ ਰਹੀ।