ਬਿਆਸ :ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਹੁਣ ਵੋਟ ਬੈਂਕ ਨੂੰ ਹੋਰ ਮਜਬੂਤ ਕਰਨ ਅਤੇ ਲੋਕ ਰਾਬਤੇ ਨੂੰ ਵਧਾਉਣ ਦੀ ਕਵਾਇਦ ਜਾਰੀ ਹੈ, ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਅਤੇ ਪੰਜਾਬ ਦੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਗਿਣੇ ਜਾਂਦੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ ਸਿਆਸੀ ਨੇਤਾਵਾਂ ਦਾ ਅਕਸਰ ਆਉਣਾ ਜਾਣਾ ਲੱਗਾ ਰਹਿੰਦਾ ਹੈ।
ਡੇਰਾ ਰਾਧਾ ਸੁਆਮੀ ਬਿਆਸ ਵਿਖੇ ਸਵੇਰੇ 9.30 ਵਜੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਆਪਣੇ ਹੋਰਨਾਂ ਸਾਥੀਆਂ ਸਣੇ ਗੱਡੀਆਂ ਦੇ ਕਾਫਿਲੇ ਦੇ ਰੂਪ ਵਿੱਚ ਜਾਂਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਕਰੀਬ 2 ਘੰਟੇ ਤੱਕ ਡੇਰਾ ਬਿਆਸ ਵਿੱਚ ਆਪਣੇ ਸਾਥੀਆਂ ਸਣੇ ਮੌਜੂਦ ਰਹੇ ਅਤੇ ਉਸ ਉਪਰੰਤ ਬਾਹਰ ਨਿਕਲਣ ਮੌਕੇ ਉਨ੍ਹਾਂ ਦੀਆਂ ਗੱਡੀਆਂ ਦਾ ਕਾਫਿਲਾ ਜਲੰਧਰ ਦੀ ਤਰਫ ਰਵਾਨਾ ਹੋ ਗਿਆ।