ਅੰਮ੍ਰਿਤਸਰ: ਸ਼ਹਿਰ (City) ਵਿੱਚ ਮਿੱਟੀ ਦੇ ਦੀਵੇ ਤਿਆਰ ਹੋ ਕੇ ਦੂਰ ਦੂਰ ਸ਼ਹਿਰਾਂ ਦੇ ਵਿੱਚ ਜਾਂਦੇ ਹਨ। ਅੰਮ੍ਰਿਤਸਰ ਵਿੱਚ ਦੀਵਾਲੀ (Diwali) ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅੰਮ੍ਰਿਤਸਰ ਵਿੱਚ ਤਿਆਰ ਹੋਏ ਦੀਵੇ ਦੂਰ ਦਰਾਜ਼ ਦੇ ਸ਼ਹਿਰਾਂ ਵਿੱਚ ਜਾਂਦੇ ਹਨ। ਕੁਝ ਸਾਲ ਪਹਿਲਾਂ ਇੰਝ ਕਿਹਾ ਜਾਂਦਾ ਸੀ ਕਿ ਮਿੱਟੀ ਦੇ ਦੀਵੇ ਹੀ ਜਗਾਉਣੇ ਚਾਹੀਦੇ ਹਨ ਪਰ ਅੱਜ ਦੀ ਪੀੜ੍ਹੀ ਆਪਣੀਆਂ ਕਦਰਾਂ-ਕੀਮਤਾਂ ਨੂੰ ਭੁੱਲ ਚੁੱਕੀ ਹੈ ਤੇ ਕਿਹਾ ਵੀ ਜਾਂਦਾ ਹੈ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ।
ਚਾਈਨਾ ਲੜੀ ਕਾਰਣ ਕਾਰੋਬਾਰ 'ਤੇ ਪੈ ਰਿਹੈ ਅਸਰ
ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਕੁਝ ਦਿਨਾਂ 'ਚ ਦੀਵਾਲੀ (Diwali) ਆਉਣ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਰੋਸ਼ਨੀ ਦੀਵੇ ਤੋਂ ਹੀ ਬਣਦੀ ਹੈ ਕਿਉਂਕਿ ਦੀਵਿਆਂ ਵਿੱਚ ਤੇਲ ਪਾ ਕੇ ਜਾਂ ਦੇਸੀ ਘੀ ਪਾ ਕੇ ਇਹ ਦੀਵੇ ਜਗਾਏ ਜਾਂਦੇ ਹਨ। ਜਦੋਂ ਸ੍ਰੀ ਰਾਮ ਚੰਦਰ ਜੀ ਵਣਵਾਸ ਕੱਟ ਕੇ ਅਯੁੱਧਿਆ (Ayodhya) ਵਾਪਸ ਆਏ ਸੀ ਤਾਂ ਲੋਕਾਂ ਨੇ ਮਿੱਟੀ ਦੇ ਦੀਵਿਆਂ ਵਿੱਚ ਘਿਓ ਪਾ ਕੇ ਰੌਸ਼ਨੀ ਕੀਤੀ ਸੀ ਤੇ ਉੱਥੇ ਹੀ ਮਿਟੀ ਦੇ ਦੀਵੇ ਕਾਫ਼ੀ ਹੱਦ ਤੱਕ ਪਵਿੱਤਰ ਮੰਨੇ ਜਾਂਦੇ ਹਨ ਕਿਉਂਕਿ ਇਸ ਦਿਨ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਇਨ੍ਹਾਂ ਦੀਵਿਆਂ ਨਾਲ ਹੀ ਕੀਤੀ ਜਾਂਦੀ ਹੈ। ਉੱਥੇ ਕਾਰੀਗਰ ਨੇ ਦੱਸਿਆ ਕਿ ਚਾਈਨਾ ਲੜੀ ਦੇ ਨਾਲ ਕਾਰੋਬਾਰ ਨੂੰ ਕਾਫੀ ਫਰਕ ਪਿਆ ਹੈ, ਪਰ ਕਈ ਲੋਕ ਜਿਹੜੇ ਅਜੇ ਵੀ ਆਪਣੇ ਘਰਾਂ 'ਚ ਮਿੱਟੀ ਦੇ ਦੀਵੇ ਜਗਾਉਂਦੇ ਹਨ ਉਹ ਮਿੱਟੀ ਦੇ ਦੀਵਿਆਂ ਨਾਲ ਹੀ ਘਰਾਂ ਨੂੰ ਰੌਸ਼ਨ ਕਰਦੇ ਹਨ।