ਅੰਮ੍ਰਿਤਸਰ: ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੀ ਖਾਕੀ ਵਰਦੀ ਦਾਗਦਾਰ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਅਧਿਕਾਰੀ ’ਤੇ ਇੱਕ ਨੌਜਵਾਨ ਦੇ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਉਕਤ ਪੁਲਿਸ ਅਧਿਕਾਰੀ ਪੀਸੀਆਰ ਵਿੱਚ ਏਐਸਆਈ ਦੇ ਅਹੁਦੇ ’ਤੇ ਤੈਨਾਤ ਹੈ।
ਮਿਲੀ ਜਾਣਕਾਰੀ ਮੁਤਾਬਿਕ ਉਕਤ ਨੌਜਵਾਨ 22 ਸਾਲ ਦੇ ਕਰੀਬ ਹੈ ਉਸ ਉੱਤੇ ਨਸ਼ੇ ਦੇ ਦੋ ਮਾਮਲੇ ਦਰਜ ਸਨ ਜਿਸਨੂੰ ਇਹ ਨੌਜਵਾਨ ਰੱਦ ਕਰਵਾਉਣਾ ਚਾਹੁੰਦਾ ਸੀ। ਇਲਜ਼ਾਮਾਂ ਮੁਤਾਬਿਕ ਨੌਜਵਾਨ ਦੀ ਮੁਲਾਕਾਤ ਪੀਸੀਆਰ ਵਿੱਚ ਤੈਨਾਤ ਏਐਸਆਈ ਦੇ ਰੈਂਕ ’ਤੇ ਤੈਨਾਤ ਪਵਨ ਕੁਮਾਰ ਨਾਲ ਹੋਈ। ਪਵਨ ਕੁਮਾਰ ਵੱਲੋਂ ਇਸਨੂੰ ਆਪਣੇ ਪੁਲਿਸ ਲਾਈਨ ਦੇ ਕੁਆਟਰ ਵਿੱਚ ਸੱਦਿਆ। ਜਿੱਥੇ ਉਸ ਦੇ ਨਾਲ ਪੁਲਿਸ ਮੁਲਾਜ਼ਮ ਵੱਲੋਂ ਦੁਸ਼ਕਰਮ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ।