ਅੰਮ੍ਰਿਤਸਰ: ਪਿਛਲੇ ਦਿਨੀ ਪਿੰਡ ਨਰੈਣਗੜ, ਜੰਡਿਆਲਾ ਗੁਰੂ ਕੋਲ ਹੋਏ ਕਤਲ ਦੀ ਗੁੱਥੀ ਪੁਲਿਸ ਵਲੋਂ ਸੁਲਝਾ ਲਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ ਐਸ ਪੀ ਜੰਡਿਆਲਾ ਗੁਰੂ ਨੇ ਦੱਸਿਆ ਕਿ ਕਤਲ ਹੋਏ ਵਿਅਕਤੀ ਹਰਬੰਸ ਸਿੰਘ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਸੇਵਾਦਾਰ ਦੀ ਨੌਕਰੀ ਤੋਂ ਰਿਟਾਇਰ ਹੋਇਆ ਸੀ ਦੇ ਵੱਡੇੇ ਪੁੱਤਰ ਸਤਨਾਮ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਨੇ ਦਸਿਆ ਕਿ ਸਤਨਾਮ ਸਿੰਘ ਨਸ਼ਾ ਕਰਨ ਦਾ ਆਦਿ ਸੀ ਅਤੇ ਉਹ ਨਸ਼ੇ ਲਈ ਪੂਰਤੀ ਲਈ ਅਕਸਰ ਹੀ ਆਪਣੇ ਪਿਤਾ ਹਰਬੰਸ ਸਿੰਘ ਤੋਂ ਪੈਸੇ ਮੰਗਕੇ ਤੰਗ ਪ੍ਰੇਸ਼ਾਨ ਕਰਦਾ ਸੀ। ਪਰ ਹਰਬੰਸ ਸਿੰਘ ਸਤਨਾਮ ਸਿੰਘ ਉਰਫ ਸੱਤਾ ਨੂੰ ਇਸ ਗੱਲੋਂ ਰੋਕਦਾ ਸੀ ਜਿਸ ਕਰਕੇ ਦੋਨਾਂ 'ਚ ਤਣਾਅ ਬਣਿਆ ਰਹਿੰਦਾ ਸੀ।
ਕੁਝ ਦਿਨ ਪਹਿਲਾ ਹੀ ਸਤਨਾਮ ਸਿੰਘ ਉਰਫ਼ ਸੱਤਾ ਨੇ ਆਪਣੇ ਪਿਤਾ ਦੀ ਸਿਲਾਈ ਮਸ਼ੀਨ ਵੇਚ ਕੇ ਨਸ਼ਾ ਕੀਤਾ ਸੀ। ਪੁਲਿਸ ਮੁਤਾਬਿਕ ਮਿਤੀ 29 4-2022 ਦੀ ਰਾਤ ਨੂੰ ਸੱਤਾ ਆਪਣੇ ਪਿਤਾ ਨੂੰ ਮਸ਼ੀਨ ਵਾਪਸ ਦਿਵਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਮੋਟਰਸਾਈਕਲ ਦੇ ਬਿਠਾ ਕੇ ਲੈ ਗਿਆ। ਜਦ ਹਰਬੰਸ ਸਿੰਘ ਨੂੰ ਆਪਣੇ ਲੜਕੇ ਸਤਨਾਮ ਸਿੰਘ ਤੋਂ ਪਤਾ ਲੱਗਾ ਕਿ ਉਸਦੀ ਸਿਲਾਈ ਮਸ਼ੀਨ ਵੇਚ ਕੇ ਸੱਤੇ ਨੇ ਨਸ਼ੇ ਦੀ ਪੂਰਤੀ ਕਰ ਲਈ ਹੈ ਤਾਂ ਦੋਨਾ ਵਿਚਕਾਰ ਤਕਰਾਰ ਹੋ ਗਈ, ਜਿਸ ਤੇ ਸਤਨਾਮ ਸਿੰਘ ਨੇ ਆਪਣੇ ਪਿਤਾ ਹਰਬੰਸ ਸਿੰਘ ਨੂੰ ਪਿੰਡ ਨਰੈਣਗੜ ਦੇ ਬਾਹਰਵਾਰ ਸੜਕ ਦੇ ਨਾਲ ਜਾਂਦੇ ਗੰਦੇ ਨਾਲੇ ਵਿਚ ਡੁਬੋ ਕੇ ਕਤਲ ਕਰ ਦਿਤਾ।
ਮੁੱਖ ਅਫਸਰ ਥਾਣਾ ਤਰਸਿਕਾ ਦੀ ਅਗਵਾਈ ਵਿਚ ਥਾਣਾ ਤਰਸਿੱਕਾ ਦੀ ਪੁਲਿਸ ਟੀਮ ਵਲੋਂ ਦੋਸ਼ੀ ਸਤਨਾਮ ਸਿੰਘ ਸੱਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੁਹਾਲੀ ਧਮਾਕੇ 'ਚ ਗ੍ਰਿਫ਼ਤਾਰ ਹੋਏ ਨਿਸ਼ਾਨ ਸਿੰਘ ਦੇ ਪਰਿਵਾਰ ਦੇ ਪੁਲਿਸ 'ਤੇ ਇਲਜ਼ਾਮ