ਪੰਜਾਬ

punjab

ETV Bharat / city

ਪੁਲਿਸ ਵਾਲਾ ਨਿਕਲਿਆ ਬੱਕਰੀ ਚੋਰ - Police Man

ਪੰਜਾਬ ਪੁਲਿਸ ਉੱਤੇ ਅਕਸਰ ਕਈ ਇਲਜ਼ਾਮ ਲਗਦੇ ਰਹਿੰਦੇ ਹਨ। ਅੰਮ੍ਰਿਤਸਰ 'ਚ ਬੱਕਰੀਆਂ ਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਕਰੀਆਂ ਦੇ ਮਾਲਿਕ ਵੱਲੋਂ ਇੱਕ ਪੁਲਿਸ ਮੁਲਾਜ਼ਮ ਉੱਤੇ ਚੋਰੀ ਦਾ ਦੋਸ਼ ਲਗਾਇਆ ਗਿਆ ਹੈ।

ਪੁਲਿਸ ਵਾਲਾ ਨਿਕਲਿਆ ਬੱਕਰੀ ਚੋਰ

By

Published : Mar 21, 2019, 11:31 AM IST

Updated : Mar 21, 2019, 11:44 AM IST

ਅੰਮ੍ਰਿਤਸਰ :ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਬੱਕਰੀਆਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਬੱਕਰੀਆਂ ਦੇ ਮਾਲਕ ਜੱਸਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਸ ਦੀਆਂਬੱਕਰੀਆਂ ਚੋਰੀ ਹੋ ਗਈਆਂ ਸਨ। ਜਿਸ ਤੋਂ ਬਾਅਦ ਉਸ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਪਰ ਪੁਲਿਸ ਬੱਕਰੀ ਚੋਰ ਨੂੰ ਨਹੀਂ ਭਾਲ ਸਕੀ।

ਉਸ ਨੇ ਦੱਸਿਆ ਕਿ ਅਜਨਾਲਾ ਦਾ ਰਹਿਣ ਵਾਲਾ, ਸਰਬਜੀਤ ਸਿੰਘ ਨਾਮ ਦਾ ਪੁਲਿਸ ਮੁਲਾਜ਼ਮਹੈ। ਉਹ ਆਪਣੇ ਇੱਕ ਹੋਰ ਸਾਥੀ ਸਾਜਨ ਦੇ ਨਾਲ ਮਿਲ ਕੇ ਉਸ ਦੀ ਬੱਕਰੀਆਂ ਚੋਰੀ ਕਰਕੇ ਵੇਚ ਦਿੰਦਾ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬੱਕਰੀ ਚੋਰ ਦੀ ਚੋਰੀ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਇਸ ਤੋਂ ਬਾਅਦ ਜੱਸਾ ਸਿੰਘ ਨੇ ਖ਼ੁਦ ਹੀ ਚੋਰ ਨੂੰ ਫੜ ਲਿਆ ਤੇ ਪੁਲਿਸਹਵਾਲੇ ਕਰ ਦਿੱਤਾ। ਬੱਕਰੀ ਮਾਲਕ ਨੇ ਦੱਸਿਆ ਕਿ ਦੋਸ਼ੀ ਪੁਲਿਸ ਵਾਲਾ ਹੁਣ ਤੱਕ ਉਸ ਦੀ 5 ਬੱਕਰੀਆਂ ਚੋਰੀ ਕਰ ਚੁੱਕਾ ਹੈ।

ਪੁਲਿਸ ਵਾਲਾ ਨਿਕਲਿਆ ਬੱਕਰੀ ਚੋਰ

ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਸ਼ੀ ਪੁਲਿਸ ਵਾਲੇ ਨੂੰ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪਰ ਪੁਲਿਸ ਇਹ ਕਹਿ ਕਿ ਮਾਮਲੇ ਤੋਂ ਕਿਨਾਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਤਇਨਾਤ ਨਹੀਂ ਹੈ।

ਪੁਲਿਸ ਇਹ ਭੁੱਲ ਗਈ ਹੈ ਕਿ ਬੇਸ਼ਕ ਚੋਰੀ ਕਰਨ ਵਾਲਾ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਜ਼ਿਲ੍ਹੇ ਦਾ ਨਹੀਂ ਹੈ ਪਰ ਉਹ ਇੱਕ ਪੁਲਿਸ ਵਾਲਾ ਹੀ ਹੈ।

Last Updated : Mar 21, 2019, 11:44 AM IST

ABOUT THE AUTHOR

...view details