ਪੰਜਾਬ

punjab

ETV Bharat / city

ਅੰਮ੍ਰਿਤਸਰ ਕਤਲ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮ ਕਾਬੂ

ਅੰਮ੍ਰਿਤਸਰ ਪੁਲਿਸ ਨੇ ਕਤਲ ਮਾਮਲੇ 'ਚ ਤਿੰਨ ਹੋਰ ਆਰੋਪੀਆਂ ਨੂੰ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਇਸਤੋਂ ਪਹਿਲਾਂ ਵੀ 3 ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਆਪਸੀ ਰੰਜਿਸ਼ ਦੇ ਕਾਰਨ ਕੀਤੀ ਗਈ ਸੀ ਮਾਰਕੁੱਟ ਤੇ ਇਲਾਜ਼ ਦੋਰਾਨ ਹੋਈ ਸੀ ਨੌਜਵਾਨ ਦੀ ਮੌਤ।

ਅੰਮ੍ਰਿਤਸਰ ਕਤਲ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮ ਕਾਬੂ
ਅੰਮ੍ਰਿਤਸਰ ਕਤਲ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮ ਕਾਬੂ

By

Published : Feb 12, 2022, 11:26 AM IST

ਅੰਮ੍ਰਿਤਸਰ. ਪੁਲਿਸ ਨੇ ਕਤਲ ਕੇਸ 'ਚ 3 ਹੋਰ ਆਰੋਪੀਆਂ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕੁੱਲ 11 ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਸੀ ਜਿਨ੍ਹਾਂ ਵਿਚੋਂ 6 ਆਰੋਪੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਤੇਜਦਾਰ ਹਥਿਆਰ ਵੀ ਬਰਾਮਦ ਕੀਤੇ ਹਨ ਜਿਹੜੇ ਵਾਰਦਾਤ ਦੇ ਸਮੇਂ ਵਰਤੋਂ ਕੀਤੀ ਗਈ ਸੀ। ਪੁਲਿਸ ਇਨ੍ਹਾਂ ਨੂੰ ਹੁਣ ਕੋਰਟ 'ਚ ਪੇਸ਼ ਕਰੇਗੀ ਜਿੱਥੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਇਗਾ। ਇਸ ਤੋਂ ਪਹਿਲਾਂ ਵੀ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਤੋਂ ਜਾਣਕਾਰੀ ਮਿਲੀ ਹੈ ਕਿ ਆਪਸੀ ਰੰਜਿਸ਼ ਕਾਰਨ ਕੁੱਝ ਦਿਨ ਪਹਿਲਾਂ ਰਾਹੁਲ ਨਾਂਅ ਦੇ ਮੁੰਡੇ ਦੀ ਆਰੋਪੀਆਂ ਨਾਲ ਤੂੰ-ਤੂੰ, ਮੈਂ-ਮੈਂ ਹੋਈ ਸੀ। ਜਿਸ ਰੰਜ਼ਿਸ਼ ਕਰਕੇ ਇਨ੍ਹਾਂ ਨੇ ਰਾਹੁਲ ਦੀ ਮਾਰਕੁੱਟ ਕਰਕੇ ਮਾਰ ਦਿੱਤਾ ਸੀ। ਜਿਸਤੇ ਉਕਤ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫਤੀਸ਼ ਦੌਰਾਨ ਆਰੋਪੀ ਰੋਹਿਤ ਉਰਫ ਨੌਨੂੰ, ਰਾਹੁਲ ਉਰਫ਼ ਬਿੱਲਾ ਅਤੇ ਪੁਸ਼ਪ ਉਰਫ਼ ਟਿੱਡੀ ਨੂੰ ਪਹਿਲਾਂ ਹੀ ਮੌਜੂਦ ਮੁੱਖ ਅਫ਼ਸਰ ਥਾਣਾ ਇੰਸਪੈਕਟਰ ਹਰਵਿੰਦਰ ਸਿੰਘ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਅਮਿਤ ਭਗਤ ਉਰਫ਼ ਭੂਚੀ, ਸਾਹਿਲ ਮੱਸਤ ਅਤੇ ਸੁਖਦੇਵ ਸਿੰਘ ਉਰਫ਼ ਕਾਲਾ ਮੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਅੰਮ੍ਰਿਤਸਰ ਕਤਲ ਮਾਮਲੇ ਵਿੱਚ ਤਿੰਨ ਹੋਰ ਆਰੋੋਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਇਹ ਵੀ ਪੜ੍ਹੋ:ਅੱਜ ਤੋਂ ਪੰਜਾਬ ’ਚ ਡੇਰਾ ਜਮਾਉਣਗੇ ਕੇਜਰੀਵਾਲ, ਇੱਕ ਹਫ਼ਤਾ ਘਰ-ਘਰ ਜਾਕੇ ਕਰਨਗੇ ਚੋਣ ਪ੍ਰਚਾਰ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕੱਦਮਾ ਮੁਦੱਈ ਰਵਿੰਦਰ ਕੁਮਾਰ ਬਿਆਨ ਤੇ ਦਰਜ ਰਜਿਸਟਰ ਕੀਤਾ ਗਿਆ। ਉਸਦਾ ਵੱਡਾ ਮੁੰਡਾ ਰਾਹੁਲ, ਜੋ ਆਈ.ਡੀ.ਐਚ. ਮਾਰਕੀਟ ਵਿੱਚ ਡੈਕੋਰੇਸ਼ਨ ਦੀ ਦੁਕਾਨ ਤੇ ਕੰਮ ਕਰਦਾ ਸੀ। ਰਾਹੁਲ ਘਰੋਂ ਪੈਸੇ ਲੈ ਕੇ ਆਪਣੇ ਕੱਪੜੇ ਲੈਣ ਲਈ ਚਿੱਟੇ ਕਟੜੇ ਵੱਲ ਨੂੰ ਗਿਆ ਸੀ। ਉਨ੍ਹਾਂ ਦੇ ਮੋਬਾਇਲ ਤੇ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੇ ਲੜਕੇ ਰਾਹੁਲ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਗੰਭੀਰ ਹਾਲਤ ਵਿੱਚ ਰਣਜੀਤ ਐਵੀਨਿਊ ਪਾਰਕ ਲਾਗੇ ਸੁਨਸਾਨ ਥਾਂ ਤੇ ਪਿਆ ਹੈ। ਰਣਜੀਤ ਐਵੀਨਿਊ ਦੱਸੀ ਗਈ ਜਗਾ ਪਰ ਪੁੱਜੇ ਜੋ ਰਣਜੀਤ ਐਵੀਨਿਊ ਪਾਰਕ ਲਾਗੇ ਝਾੜੀਆਂ ਲਾਗੇ ਉਸ ਦਾ ਲੜਕਾ ਰਾਹੁਲ ਜਖਮੀ ਹਾਲਤ ਵਿੱਚ ਪਿਆ ਸੀ। ਇਲਾਜ ਦੋਰਾਨ ਉਸ ਦੀ ਮੌਤ ਹੋ ਗਈ ਸੀ।

ABOUT THE AUTHOR

...view details