ਅ੍ਰੰਮਿਤਸਰ: ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਚਲਾਏ ਗਏ ਅਭਿਆਨ ਦੇ ਤਹਿਤ ਪੁਲਿਸ ਨੇ 3 ਨਸ਼ਾ ਤਸਕਰਾਂ ਕਾਬੂ ਕੀਤੇ ਹਨ। ਜਿਨ੍ਹਾਂ ਕੋਲੋ ਇੱਕ ਕਿਲੋ 5 ਗ੍ਰਾਮ ਹੈਰੋਇਨ ਅਤੇ 23 ਲੱਖ ਰੁਪਏ ਬਰਾਮਦ ਹੋਏ ਹਨ।
ਐਸ.ਐਸ.ਪੀ. ਵਿਕਰਮਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਇਹ ਨਸ਼ਾ ਤਸਕਰਾਂ ਨੂੰ ਪੁਲ ਸੁਆ ਸਾਰੰਗਦੇਵ 'ਤੇ ਲਗਾਏ ਗਏ ਨਾਕੇ ਦੇ ਦੌਰਾਨ ਇੱਕ 'ਤੇ ਚਿੱਟੇ ਰੰਗ ਦੀ ਸਿਫਟ ਗੱਡੀ ਜਿਸ ਦਾ ਨੰਬਰ ਪੀਬੀ -02- 6001 ਹੈ ਇਸ ਗੱਡੀ ਨੂੰ ਨਾਕੇ 'ਤੇ ਰੋਕਿਆ ਗਿਆ ਅਤੇ ਇਸ ਗੱਡੀ ਵਿਚ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਪਹਿਚਾਣ ਸਿਮਰਨਜੀਤ ਸਿੰਘ ਉਰਫ ਸਿਮਰ ਵਾਸੀ ਸਾਹੋਵਾਲ ਕੋਲੋਂ 298 ਗ੍ਰਾਮ ਹੈਰੋਇਨ , ਸਰਬਜੀਤ ਸਿੰਘ ਸਿੰਘ ਉਰਫ ਸਾਬਾ ਵਾਸੀ ਫੱਤੇਵਾਲ ਕੋਲੋਂ 405 ਗ੍ਰਾਮ ਹੈਰੋਇਨ ਤੇ ਸੁਰਜੀਤ ਸਿੰਘ ਵਾਸੀ ਗੁਰਲਾ ਕੋਲੋਂ 302 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ।
ਪੁਲਿਸ ਨੇ 3 ਨਸ਼ਾ ਤਸਕਰ ਕੀਤੇ ਕਾਬੂ - ਐਸ.ਐਸ.ਪੀ. ਵਿਕਰਮਜੀਤ ਦੁੱਗਲ
ਪੁਲਿਸ ਨੇ 3 ਨਸ਼ਾ ਤਸਕਰ ਕਾਬੂ ਕੀਤੇ ਹਨ ਇਨ੍ਹਾਂ ਕੋਲੋ ਇੱਕ ਕਿਲੋ 5 ਗ੍ਰਾਮ ਹੈਰੋਇਨ ਅਤੇ 23 ਲੱਖ ਰੁਪਏ ਬਰਾਮਦ ਹੋਏ ਹਨ।
ਅ੍ਰੰਮਿਤਸਰ
ਇਹ ਵੀ ਪੜੋ: ਆਈਆਈਟੀ ਰੋਪੜ ਦੇ ਵਿਦਿਆਰਥੀਆਂ ਨੂੰ ਭੇਜਿਆ ਕਿਸਾਨ ਭਵਨ, ਰਿਹਾਇਸ਼ ਦਾ ਕੀਤਾ ਇੰਤਜ਼ਾਮ
ਇਨ੍ਹਾਂ ਕੋਲੋ ਕੁੱਲ ਇੱਕ ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ 23 ਲੱਖ ਰੁਪਏ ਦੀ ਕਰੰਸੀ ਤੇ ਇੱਕ ਪਿਸਤੌਲ ਦੇਸੀ 32 ਬੋਰ ਤੇ 61 ਰੋਂਦ ਬਰਾਮਦ ਹੋਏ ਹਨ।
ਉਕਤ ਦੋਸ਼ੀਆਂ ਦੇ ਖਿਲਾਫ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।