ਅੰਮ੍ਰਿਤਸਰ:ਹਲਕਾ ਕੱਥੂਨੰਗਲ ਦੇ ਪਿੰਡ ਕਸਬਾ ਰਾਮ ਦਿਵਾਲੀ ਵਿੱਚ ਕੁੱਝ ਦਿਨ ਪਹਿਲਾਂ ਕੁੱਝ ਆਦਮੀਆਂ ਦੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਥੇ ਹੀ ਪੁਲਿਸ ਦਾ ਇੱਕ ਨਵਾਂ ਕਾਰਨਾਮਾ ਸਾਮਹਣੇ ਆਇਆ ਹੈ ਜਿਥੇ ਮੁਲਜ਼ਮ ਪਰਿਵਾਰ ਨਾਲ ਮਿਲਕੇ ਪੁਲਿਸ ਨੇ ਕਣਕ ਦੀ ਫਸਲ ਵਡਵਾਈ ਗਈ ਜਦਕਿ ਪੀੜਤ ਪਰਿਵਾਰ ਨੂੰ ਫਸਲ ਨੂੰ ਨਹੀਂ ਕੱਟਣ ਦਿੱਤੀ ਗਈ।
ਪੁਲਿਸ ’ਤੇ ਲੱਗੇ ਕਾਤਲਾਂ ਦਾ ਸਾਥ ਦੇ ਕੇ ਕਣਕ ਵੱਢਣ ਦੇ ਇਲਜ਼ਾਮ ਇਹ ਵੀ ਪੜੋ: ਕਤਲ ਨੂੰ ਹਾਦਸੇ ’ਚ ਬਦਲਣ ਦਾ ਮਾਮਲਾ: ਪੀੜਤ ਔਰਤ ਵੱਲੋਂ ਪੁਲਿਸ ਖ਼ਿਲਾਫ਼ ਸ਼ਿਕਾਇਤ
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਹੁਣ ਪੁਲਿਸ ਮੁਲਜ਼ਮਾਂ ਨਾਲ ਮਿਲ ਸਾਡੀ ਕਣਕ ਦੀ ਵਢਵਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਬਚੇ ਮੁਲਜ਼ਮਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਸਲ ਕੱਟਣ ਨੂੰ ਲੈ ਕੇ ਪੁਲਿਸ ਅਧਿਕਾਰੀ ਕੋਈ ਵੀ ਤਸੱਲੀ ਭਰਿਆ ਬਿਆਨ ਨਹੀਂ ਦੇ ਸਕੇ।
ਇਹ ਵੀ ਪੜੋ: ਦੁਕਾਨਦਾਰਾਂ ਦੇ ਹੱਕ ’ਚ ਨਿਤਰੇ ਕਿਸਾਨ, ਦੁਕਾਨਾਂ ਖੋਲ੍ਹਣ ਦੀ ਅਪੀਲ