ਪੰਜਾਬ

punjab

ETV Bharat / city

ਦਰਬਾਰ ਸਾਹਿਬ ਦਾ ਵਿਰਾਸਤੀ ਮਾਰਗ ਹੋਇਆ ਅਣਦੇਖੀ ਦਾ ਸ਼ਿਕਾਰ - ਹੈਰੀਟੇਜ ਸਟਰੀਟ

ਦੁਕਾਨਦਾਰਾਂ ਨੇ ਦੱਸਿਆ ਕਿ ਕਰੋੜਾ ਰੁਪਏ ਦੀ ਲਾਗਤ ਨਾਲ ਬਣਿਆ ਇਹ ਹੈਰੀਟੇਜ ਸਟਰੀਟ ਅੱਜ ਗੰਦਗੀ ਦੀ ਮਾਰ ਝੇਲ ਰਿਹਾ ਹੈ। ਜਿਸਦੇ ਚੱਲਦੇ ਸੀਵਰੇਜ ਪ੍ਰਣਾਲੀ ਬੰਦ ਹੋਣ ਅਤੇ ਚੈਂਬਰਾਂ ਚ ਗੰਦਗੀ ਨਾਲ ਉਨ੍ਹਾਂ ਦਾ ਇੱਥੇ ਰਹਿਣਾ ਔਖਾ ਹੋ ਗਿਆ ਹੈ।

ਦਰਬਾਰ ਸਾਹਿਬ ਦਾ ਵਿਰਾਸਤੀ ਮਾਰਗ ਹੋਇਆ ਅਣਦੇਖੀ ਦਾ ਸ਼ਿਕਾਰ
ਦਰਬਾਰ ਸਾਹਿਬ ਦਾ ਵਿਰਾਸਤੀ ਮਾਰਗ ਹੋਇਆ ਅਣਦੇਖੀ ਦਾ ਸ਼ਿਕਾਰ

By

Published : Jul 29, 2021, 6:37 PM IST

ਅੰਮ੍ਰਿਤਸਰ: ਜ਼ਿਲ੍ਹੇ ’ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈਰੀਟੇਜ ਸਟਰੀਟ ਨੂੰ ਕਰੋੜਾ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ ਪਰ ਕੁਝ ਹੀ ਸਾਲਾਂ ਚ ਇਹ ਪ੍ਰਸ਼ਾਸਨ ਦੀ ਅਣਗਹਿਲੀ ਦਾ ਸ਼ਿਕਾਰ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਬੰਦ ਪਈ ਸੀਵਰੇਜ ਪ੍ਰਣਾਲੀ, ਗੰਦਗੀ ਨਾਲ ਭਰੇ ਚੈਂਬਰ ਅਤੇ ਭਿਖਾਰੀਆਂ ਦੀ ਵਧ ਰਹੀ ਤਦਾਦ ਕਾਰਨ ਇੱਥੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਰਬਾਰ ਸਾਹਿਬ ਦਾ ਵਿਰਾਸਤੀ ਮਾਰਗ ਹੋਇਆ ਅਣਦੇਖੀ ਦਾ ਸ਼ਿਕਾਰ

ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਕਰੋੜਾ ਰੁਪਏ ਦੀ ਲਾਗਤ ਨਾਲ ਬਣਿਆ ਇਹ ਹੈਰੀਟੇਜ ਸਟਰੀਟ ਅੱਜ ਗੰਦਗੀ ਦੀ ਮਾਰ ਝੇਲ ਰਿਹਾ ਹੈ। ਜਿਸਦੇ ਚੱਲਦੇ ਸੀਵਰੇਜ ਪ੍ਰਣਾਲੀ ਬੰਦ ਹੋਣ ਅਤੇ ਚੈਂਬਰਾਂ ਚ ਗੰਦਗੀ ਨਾਲ ਉਨ੍ਹਾਂ ਦਾ ਇੱਥੇ ਰਹਿਣਾ ਔਖਾ ਹੋ ਗਿਆ ਹੈ। ਸੀਵਰੇਜ ਦੀ ਬਦਬੂ ਦੇ ਕਾਰਨ ਦੁਕਾਨਦਾਰਾਂ ਦਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਭਿਖਾਰੀਆਂ ਦੀ ਵਧਦੀ ਤਦਾਦ ਕਾਰਨ ਯਾਤਰੀ ਪਰੇਸ਼ਾਨ ਹੁੰਦੇ ਹਨ। ਲੋਕਾਂ ਨੇ ਕਿਹਾ ਕਿ ਇਸ ਵੱਲ ਪ੍ਰਸ਼ਾਸਨ ਦਾਬਿਲਕੁੱਲ ਵੀ ਧਿਆਨ ਨਹੀਂ ਹੈ ਸਾਡੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਉਹ ਇਸ ਵੱਲ ਧਿਆਨ ਦੇਣ।

ਦਰਬਾਰ ਸਾਹਿਬ ਦਾ ਵਿਰਾਸਤੀ ਮਾਰਗ ਹੋਇਆ ਅਣਦੇਖੀ ਦਾ ਸ਼ਿਕਾਰ

ਉੱਥੇ ਅੰਮ੍ਰਿਤਸਰ ਪਹੁੰਚੇ ਸੈਲਾਨੀਆਂ ਦਾ ਕਹਿਣਾ ਹੈ ਕਿ ਇੱਥੇ ਸਫਾਈ ਦੇ ਪ੍ਰਬੰਧਾਂ ਦੇ ਹਲਾਤਾ ਬਹੁਤ ਮਾੜੇ ਹਨ। ਸੀਵਰੇਜ ਦੇ ਢੱਕਣ ਤੱਕ ਨਹੀਂ ਹਨ। ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਨਹੀਂ ਹੈ। ਹਰ ਕਿਸੇ ਨੂੰ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰਾਂ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਇਸ ਵਲ ਧਿਆਨ ਦੇਣ।

ਇਹ ਵੀ ਪੜੋ: ਦੇਖੋ ਆਸ਼ਕ ਨੂੰ ਕਿਵੇਂ ਉਤਾਰਿਆ ਮੌਤ ਦੇ ਘਾਟ

ABOUT THE AUTHOR

...view details