ਅੰਮ੍ਰਿਤਸਰ: ਪੰਜਾਬ ਭਰ 'ਚ ਨਿੱਜੀ ਸਕੂਲਾਂ ਵੱਲੋਂ ਮਨਮਰਜ਼ੀ ਮੁਤਾਬਕ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਮਾਪਿਆਂ ਨੇ ਫੀਸਾਂ ਮੰਗਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਅੰਮ੍ਰਿਤਸਰ: ਫੀਸਾਂ ਮੰਗਣ 'ਤੇ ਮਾਪਿਆਂ ਨੇ ਸਕੂਲ ਅੱਗੇ ਕੀਤਾ ਰੋਸ ਪ੍ਰਦਰਸ਼ਨ - ਸਕੂਲ ਪ੍ਰਬੰਧਨ ਤੇ ਪੰਜਾਬ ਸਰਕਾਰ ਖਿਲਾਫ ਰੋਸ
ਪੰਜਾਬ ਵਿੱਚ ਸਕੂਲਾਂ ਪ੍ਰਬੰਧਕਾਂ ਵੱਲੋਂ ਫੀਸਾਂ ਮੰਗਣ 'ਤੇ ਮਾਪਿਆਂ 'ਚ ਰੋਸ ਹੈ। ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਮਾਪਿਆਂ ਨੇ ਧਰਨਾ ਲਾ ਕੇ ਸਕੂਲ ਪ੍ਰਬੰਧਨ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟਾਇਆ।
ਰੋਸ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਲੰਬੇ ਸਮੇਂ ਤੋਂ ਸਕੂਲ 'ਚ ਪੜ੍ਹ ਰਹੇ ਹਨ। ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਉਹ ਪਹਿਲਾਂ ਤੋਂ ਹੀ ਟਿਊਸ਼ਨ ਫੀਸ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਨਵੀਂਆਂ ਕਲਾਸਾਂ 'ਚ ਦਾਖਲੇ ਲਈ ਅਡਮੀਸ਼ਨ ਫੀਸ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਵੱਲੋਂ ਲਗਾਤਾਰ ਬੱਚਿਆਂ ਉੱਤੇ ਫੀਸ ਭਰਨ ਨੂੰ ਲੈ ਕੇ ਦਬਾਅ ਪਾਇਆ ਜਾ ਰਿਹਾ ਹੈ ਤੇ ਸਕੂਲ ਤੋਂ ਨਾਂਅ ਕੱਟਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੌਕਡਾਊਨ ਵਿਚਾਲੇ ਸਾਰੇ ਕੰਮ ਠੱਪ ਪੈ ਗਏ ਹਨ। ਇਸ ਤੋਂ ਇਲਾਵਾ ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਮਾਪਿਆਂ ਨੂੰ ਬਿਜਲੀ, ਇੰਟਰਨੈਟ ਸਣੇ ਵਾਧੂ ਖਰਚਾ ਚੁੱਕਣਾ ਪੈ ਰਿਹਾ ਹੈ। ਇਸ ਦੇ ਬਾਵਜੂਦ ਸਕੂਲਾਂ ਵੱਲੋਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ ਤੇ ਫੀਸ ਨਾ ਭਰਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਬੰਦ ਕੀਤੀ ਜਾ ਰਹੀ ਹੈ। ।