ਅੰਮ੍ਰਿਤਸਰ: ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ (ਆਈਪੀਐਸ) ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਅਧਿਕਾਰ ਖੇਤਰ ਵਿੱਚ ਪੈਂਦੇ 42 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ੇ ਵਿਰੁੱਧ ਮਤੇ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ।
ਅੰਮ੍ਰਿਤਸਰ ਦੇ 42 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆਂ ਖਿਲਾਫ ਮਤੇ ਪਾਸ - ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ
ਪਿੰਡਾਂ ਦੀਆਂ ਪੰਚਾਇਤਾਂ ਵਲੋਂ ਨਸ਼ਿਆਂ ਖਿਲਾਫ ਮਤੇ ਪਾਸ, ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਦੇ ਹੁਕਮਾਂ ਤਹਿਤ ਵੱਖ ਵੱਖ ਜਿਲਿਆਂ ਦੇ ਐਸਐਸਪੀ ਵੱਲੋਂ ਅਧਿਕਾਰ ਖੇਤਰ ਦੇ ਥਾਣਾ ਮੁੱਖੀਆਂ ਨਾਲ ਮੀਟਿੰਗ ਕਰ ਪਿੰਡ ਪਿੰਡ ਨਸ਼ੇ ਖਿਲਾਫ ਮੁਹਿੰਮ ਨੂੰ ਤੇਜ ਕਰਦਿਆਂ, ਪੰਚਾਇਤਾਂ ਨਾਲ ਮੀਟਿੰਗ ਕਰ ਨਸ਼ੇ ਖਿਲਾਫ ਮਤੇ ਪਾਏ ਜਾ ਰਹੇ ਹਨ। ਇਸ ਮੁਹਿੰਮ ਨੂੰ ਪਿੰਡ ਪੱਧਰ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜਿਸ ਤਹਿਤ ਸਬੰਧਤ ਖੇਤਰ ਦੇ ਪੁਲਿਸ ਅਧਿਕਾਰੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਵਿਰੁੱਧ ਮਤੇ ਪਾਸ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ ਅਤੇ ਇਨ੍ਹਾਂ ਯਤਨਾਂ ਸਦਕਾ ਅੱਜ ਪੁਲਿਸ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰ ਪੰਚਾਇਤਾਂ ਵੱਲੋਂ ਮਤੇ ਪਾਸ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਥਾਣਾ ਲੋਪੋਕੇ ਅਧੀਨ ਕੋਲੇਵਾਲ, ਬਾਬਾ ਮੀਕੇ ਸ਼ਾਹ ਕਲੋਨੀ, ਨੂਰਪੁਰ, ਖਿਆਲਾ ਕਲਾਂ, ਪੱਧਰੀ, ਕਲੇਰ, ਥਾਣਾ ਕੱਥੂਨੰਗਲ ਅਧੀਨ ਕਰਨਾਲਾ, ਬੇਗੇਵਾਲ, ਕੋਟਲਾ ਖੁਰਦ, ਕੋਟਲਾ ਸੈਦਾਂ ਥਾਣਾ ਜੰਡਿਆਲਾ ਅਧੀਨ ਤਲਵੰਡੀ ਡੋਗਰਾਂ, ਬਾਲੀਆਂ ਮੰਝਪੁਰ, ਖੇਲਾ, ਥਾਣਾ ਰਾਜਾਸਾਂਸੀ ਅਧੀਨ ਮੱਲੂ ਨੰਗਲ, ਬੂਆ ਨੰਗਲ, ਮੁਗਲਾਨੀ ਕੋਟ, ਰਾਜਾਸਾਂਸੀ, ਭਲਾ ਪਿੰਡ, ਹਰਸ਼ਾ ਛੀਨਾ (ਵਿਚਲਾ ਕਿਲ੍ਹਾ) ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਤੇ ਪਾਸ ਕੀਤੇ ਗਏ ਹਨ।