ਪੰਜਾਬ

punjab

ETV Bharat / city

15 ਸਾਲ ਪਹਿਲਾ ਗਲਤੀ ਨਾਲ ਪਾਕਿਸਤਾਨ ਗਏ ਭਾਰਤੀ ਨਾਗਰਿਕ ਦੀ ਹੋਈ ਵਤਨ ਵਾਪਸੀ

ਪਾਕਿਸਤਾਨ ਰੇਂਜਰਾਂ ਨੇ ਅੱਜ ਇੱਕ ਭਾਰਤੀ ਨਾਗਰਿਕ ਨੂੰ ਬੀਐਸਐਫ਼ ਦੇ ਹਵਾਲੇ ਕੀਤਾ ਹੈ। ਮਾਨਸਿਕ ਤੌਰ ਤੋਂ ਪ੍ਰੇਸ਼ਾਨ ਇਹ ਭਾਰਤੀ ਨਾਗਰਿਕ ਲਗਭਗ 15 ਸਾਲ ਪਹਿਲਾਂ ਗਲਤੀ ਨਾਲ ਪਾਕਿਸਤਾਨ ਸਰਹੱਦ ਪਾਰ ਕਰ ਗਿਆ ਸੀ।

ਭਾਰਤੀ ਨਾਗਰਿਕ ਦੀ ਵਤਨ ਵਾਪਸੀ
ਭਾਰਤੀ ਨਾਗਰਿਕ ਦੀ ਵਤਨ ਵਾਪਸੀ

By

Published : Aug 19, 2020, 7:54 PM IST

ਅੰਮ੍ਰਿਤਸਰ: ਲਗਭਗ 15 ਸਾਲ ਪਹਿਲਾਂ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਭਾਰਤੀ ਨਾਗਰਿਕ ਗ਼ਲਤੀ ਨਾਲ ਪਾਕਿਸਤਾਨ ਸਰਹੱਦ ਪਾਰ ਕਰ ਗਿਆ ਸੀ। ਅੱਜ ਭਾਰਤੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਵੱਲੋ ਬੀਐਸਐਫ਼ ਦੇ ਹਵਾਲੇ ਕਰ ਦਿੱਤਾ ਗਿਆ। ਭਾਰਤੀ ਨਾਗਰਿਕ ਦੀ ਪਛਾਣ ਚੰਦਰ ਰਾਮ ਵਜੋਂ ਹੋਈ ਹੈ, ਜੋ ਕਿ ਪਟਨਾ ਬਿਹਾਰ ਦਾ ਰਹਿਣ ਵਾਲਾ ਹੈ।

15 ਸਾਲ ਤੋਂ ਪਾਕਿ 'ਚ ਫਸੇ ਭਾਰਤੀ ਨਾਗਰਿਕ ਦੀ ਵਤਨ ਵਾਪਸੀ

ਜਾਣਕਾਰੀ ਮੁਤਾਬਕ ਚੰਦਰ ਰਾਮ ਲਗਭਗ 15 ਸਾਲ ਪਹਿਲਾਂ ਡੇਰਾ ਬਾਬਾ ਨਾਨਕ ਸਰਹੱਦ ਤੋਂ ਪਾਕਿਸਤਾਨ ਵੱਲ ਚਲਾ ਗਿਆ ਸੀ। ਦੱਸਣਯੋਗ ਹੈ ਕਿ ਚੰਦਰ ਰਾਮ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਚੰਦਰ ਰਾਮ ਦੇ ਪਰਿਵਾਰ ਨੇ 15 ਸਾਲ ਪਹਿਲਾਂ ਉਸ ਦੇ ਗੁੰਮ ਹੋਣ ਦੀ ਰਿਪੋਰਟ ਥਾਣੇ 'ਚ ਲਿਖਵਾਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੰਦਰ ਰਾਮ ਵੱਲੋਂ ਦੱਸਿਆ ਗਈਆਂ ਕੁੱਝ ਨਿਸ਼ਾਨਿਆਂ ਤੋਂ ਹੀ ਉਸ ਦੇ ਪਰਿਵਾਰ ਤਾਂ ਪਤਾ ਲਗਿਆ ਹੈ।

15 ਸਾਲ ਤੋਂ ਪਾਕਿ 'ਚ ਫਸੇ ਭਾਰਤੀ ਨਾਗਰਿਕ ਦੀ ਵਤਨ ਵਾਪਸੀ

ਪੰਜਾਬ ਪੁਲਿਸ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਉਹ ਦਿਮਾਗੀ ਪ੍ਰੇਸ਼ਾਨੀ ਦੇ ਕਾਰਨ ਲਗਭਗ 15 ਸਾਲ ਪਹਿਲਾਂ ਅਚਾਨਕ ਪਾਕਿਸਤਾਨ ਸਰਹੱਦ ਪਾਰ ਕਰ ਗਿਆ ਸੀ। ਅੱਜ ਇਸ ਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਭਾਰਤ ਅਟਾਰੀ ਵਾਹਗਾ ਸਰਹੱਦ ‘ਤੇ ਬੀਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਦਰ ਰਾਮ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਅਰੁਣ ਪਾਲ ਨੇ ਕਿਹਾ ਕਿ ਵੀਰਵਾਰ ਨੂੰ ਉਸ ਦੇ ਪਰਿਵਾਰ ਵਾਲੇ ਉਸ ਨੂੰ ਵਾਪਸ ਆਪਣੇ ਘਰ ਲੈ ਜਾਣਗੇ।

ABOUT THE AUTHOR

...view details