ਅੰਮ੍ਰਿਤਸਰ:ਅੰਮ੍ਰਿਤਸਰ ਆਪਣੀ ਕਲਾ ਦੇ ਨਾਲ-ਨਾਲ ਲੋਕਾਂ ਲਈ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ, ਜਗਜੋਤ ਸਿੰਘ ਰੂਬਲ ਜਿਸਨੇ ਅੱਜ ਵੀਰਵਾਰ ਕੈਟਰੀਨਾ ਕੈਫ ਦੇ ਵਿਆਹ ਮੌਕੇ ਇਸ ਮਸ਼ਹੂਰ ਜੋੜੇ ਨੂੰ ਇੱਕ ਪੇਂਟਿੰਗ ਸਮਰਪਿਤ ਕੀਤੀ ਹੈ।
ਕੌਣ ਹੈ ਜਗਜੋਤ ਸਿੰਘ ਰੂਬਲ
ਪੰਜਾਬ ਵਿੱਚ ਹੁਨਰ ਦੀ ਕਮੀ ਨਹੀਂ ਹੈ, ਅਜਿਹਾ ਹੀ ਹੁਨਰ ਅੰਮ੍ਰਿਤਸਰ ਦੇ ਰਹਿਣ ਵਾਲੇ ਜਗਜੋਤ ਸਿੰਘ ਰੂਬਲ ਨੇ ਦਿਖਾਇਆ ਹੈ। ਜਗਜੋਤ ਸਿੰਘ ਰੂਬਲ ਜੋ ਕਿ ਇੱਕ ਪੇਸ਼ੇਵਰ ਆਰਟਿਸਟ ਹੈ ਤੇ ਆਪਣੇ ਸ਼ੌਕ ਦੇ ਸਦਕੇ ਉਨ੍ਹਾਂ ਨੇ ਫਿਲਮੀ ਅਦਾਕਾਰਾ ਕੈਟਰੀਨਾ ਕੈਫ ਅਤੇ ਉਸਦੇ ਪਤੀ ਵਿੱਕੀ ਕੌਸ਼ਲ ਦੀ ਪੇਂਟਿੰਗ ਬਣਾਈ ਹੈ।
ਜਗਜੋਤ ਸਿੰਘ ਰੂਬਲ ਨੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਹੈਂਡ ਪੇਂਟਿੰਗ ਬਣਾ ਕੇ ਵਿਆਹ ਦਾ ਤੋਹਫ਼ਾ ਤਿਆਰ ਕੀਤਾ ਹੈ। ਜਿਸ ਦੀ ਲੋਕ ਬਹੁਤ ਪ੍ਰਸ਼ੰਸ਼ਾ ਕਰ ਰਹੇ ਹਨ।
ਕਿਸ-ਕਿਸ ਦੀ ਬਣਾਈ ਹੈ ਪੇਂਟਿੰਗ
Painting of Katrina Kaif and Vicky Kaushal by famous artist Rubel ਰੂਬਲ ਇਸ ਤਰ੍ਹਾਂ ਦੇ ਪੇਂਟਿੰਗ ਪਹਿਲਾਂ ਵੀ ਬਣਾ ਚੁੱਕੇ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ, ਕਰੀਨਾ ਕਪੂਰ ਅਤੇ ਸੈਫ਼ ਅਲੀ ਖਾਨ ਸਮੇਤ ਹੋਰ ਵੀ ਕਈ ਬਹੁਤ ਸਾਰੀਆਂ ਹਸਤੀਆਂ ਦੀ ਹੱਥ ਨਾਲ ਪੇਂਟਿੰਗ ਬਣਾ ਚੁੱਕੇ ਹਨ। ਜਿਸ ਦੇ ਸਦਕਾ ਹੀ ਰੂਬਲ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਹਨ।
ਸਨਮਾਨ ਚਿੰਨ੍ਹ
ਉੱਥੇ ਹੀ ਉਨ੍ਹਾਂ ਦੀ ਬਣਾਈ ਪੇਂਟਿੰਗ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਹੈ ਅਤੇ ਕਈ ਵਰਲਡ ਰਿਕਾਰਡ ਵੀ ਇਨ੍ਹਾਂ ਦੇ ਨਾਮ ਦਰਜ ਹਨ, ਅੱਜ ਦੀ ਇਹ ਪੇਂਟਿੰਗ ਲੈ ਕੇ ਉਨ੍ਹਾਂ ਦਾ ਬੜਾ ਮਨ ਹੈ ਕਿ ਉਹ ਪੇਂਟਿੰਗ ਉਹ ਖ਼ੁਦ ਆਪਣੇ ਹੱਥੀਂ ਇਨ੍ਹਾਂ ਫਿਲਮੀ ਸਿਤਾਰਿਆਂ ਨੂੰ ਸਮਰਪਿਤ ਕਰਨ, ਜੋ ਇਸ ਦੇ ਦਿਲ ਦੀ ਚਾਹਨਾ ਹੈ।
ਇਹ ਵੀ ਪੜ੍ਹੋ: Chandigarh: ਆਮਦਨ ਕਰ ਵਿਭਾਗ ਦਾ ਟੋਰਕ ਫਾਰਮਾਸਿਊਟੀਕਲਸ ਪ੍ਰਾਇਵੇਟ ਲਿਮਿਟੇਡ ’ਤੇ ਛਾਪਾ