ਪੰਜਾਬ

punjab

ETV Bharat / city

ਮੁਸਲਿਮ ਗੰਜ ਦੇ ਰਿਹਾਇਸ਼ੀ ਇਲਾਕੇ ’ਚ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਹੋਇਆ ਵਿਰੋਧ - ਠੇਕਾ ਖੋਲ੍ਹਿਆ

ਜਿਸਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਠੇਕਾ ਖੋਲ੍ਹਿਆ ਗਿਆ ਤਾਂ ਠੇਕੇ ’ਤੇ ਪਈ ਸਾਰੀ ਸ਼ਰਾਬ ਗਟਰ ਵਿੱਚ ਸੁੱਟ ਦਿੱਤਾ ਜਾਵੇਗਾ।

ਮੁਸਲਿਮ ਗੰਜ ਦੇ ਰਿਹਾਇਸ਼ੀ ਇਲਾਕੇ ’ਚ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਹੋਇਆ ਵਿਰੋਧ
ਮੁਸਲਿਮ ਗੰਜ ਦੇ ਰਿਹਾਇਸ਼ੀ ਇਲਾਕੇ ’ਚ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਹੋਇਆ ਵਿਰੋਧ

By

Published : Apr 21, 2021, 7:40 PM IST

ਅੰਮ੍ਰਿਤਸਰ: ਸ਼ਹਿਰ ਦੇ ਮੁਸਲਿਮ ਗੰਜ ਇਲਾਕੇ ’ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਥਾਨਕ ਲੋਕਾਂ ਨੇ ਨਵੇਂ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਥਾਨਕ ਲੋਕਾਂ ਤੇ ਸਮਾਜਿਕ, ਧਾਰਮਿਕ ਜਥੇਬੰਦੀਆਂ ਵੱਲੋਂ ਰਿਹਾਇਸ਼ੀ ਜਗ੍ਹਾ ’ਤੇ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਜਿਥੇ ਵਿਰੋਧ ਕੀਤਾ ਗਿਆ ਉਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਇਥੇ ਖੁੱਲ੍ਹੇਗਾ ਤਾ ਅਸੀਂ ਉਸਦੇ ਵਿੱਚ ਪਈ ਸਾਰੀ ਸ਼ਰਾਬ ਗਟਰ ਵਿੱਚ ਡੋਲ ਦਿੱਤੀ ਜਾਵੇਗੀ।

ਇਹ ਵੀ ਪੜੋ: ਮਹਿੰਦਰਾ ਗੱਡੀ ਦਰੱਖਤ ਨਾਲ ਟਕਰਾਈ, 17 ਲੋਕ ਗੰਭੀਰ ਜ਼ਖ਼ਮੀ

ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਲੋਕਾਂ ਦਾ ਕੋਰੋਨਾ ਦੇ ਬਹਾਨੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਲੋਕ ਲਾਕਡਾਉਨ ਦੇ ਚਲਦਿਆਂ ਜਲਦੀ ਕੰਮ ਕਾਰ ਕਰਨ ਨੂੰ ਮਜ਼ਬੂਰ ਹਨ ਅਤੇ ਹੁਣ ਸਰਕਾਰ ਗਲੀ-ਗਲੀ ਠੇਕੇ ਖੋਲ੍ਹ ਲੋਕਾਂ ਨੂੰ ਨਸ਼ਿਆ ਵੱਲ ਤੌਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਲੋਕਾਂ ਦੀ ਰੋਟੀ ਦੀ ਕੋਈ ਚਿੰਤਾ ਨਹੀਂ ਸਗੋ ਸ਼ਰਾਬ ਦੀ ਵਿਕਰੀ ਵਧਾਉਣ ਲਈ ਗਲੀ-ਗਲੀ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ, ਜਿਸਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਠੇਕਾ ਖੋਲ੍ਹਿਆ ਗਿਆ ਤਾਂ ਠੇਕੇ ’ਤੇ ਪਈ ਸਾਰੀ ਸ਼ਰਾਬ ਗਟਰ ਵਿੱਚ ਸੁੱਟ ਦਿੱਤਾ ਜਾਵੇਗਾ।

ਇਹ ਵੀ ਪੜੋ: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚੇਤਾਵਨੀ, ਕਿਹਾ- ਅਸੀਂ ਅੰਦੋਲਨ ‘ਤੇ ਬੈਠੇ ਕਿਸਾਨਾਂ ਦਾ ਨਹੀਂ ਹੋਣ ਦੇਵਾਂਗੇ ਕੋਰੋਨ ਟੈਸਟ

ABOUT THE AUTHOR

...view details