ਅੰਮ੍ਰਿਤਸਰ: 6 ਜੂਨ ਘੱਲੂਘਾਰਾ ਦਿਵਸ (Operation Blue Star) ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ’ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਸ਼ਹੀਦੀ ਦਿਹਾੜੇ ਨੂੰ ਅਸੀਂ ਖਾਲਿਸਤਾਨ ਦਿਵਸ ਦੇ ਰੂਪ ਵਿੱਚ ਮਨਾ ਰਹੇ ਹਾਂ, ਕਿਉਂਕਿ 6 ਜੂਨ 1984 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ (Sant Jarnail Singh Bhindranwale) ਨੇ ਕਿਹਾ ਸੀ ਕਿ ਜਦੋਂ ਫੌਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਦਮ ਰੱਖੇਗੀ ਉਦੋਂ ਤੋਂ ਹੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ।
Operation Blue Star: ਅਸੀਂ ਖਾਲਿਸਤਾਨ ਦਿਨ ਮਨਾ ਰਹੇ ਹਾਂ: ਸਿਮਰਜੀਤ ਸਿੰਘ ਮਾਨ ਇਹ ਵੀ ਪੜੋ: ਸਰਕਾਰਾਂ ਨੂੰ ਸਿੱਖ ਕੌਮ ਨਾਲ ਨਹੀਂ ਕੋਈ ਹਮਦਰਦੀ: ਸਿਮਰਜੀਤ ਸਿੰਘ ਮਾਨ
ਉਹਨਾਂ ਨੇ ਕਿਹਾ ਕਿ ਉਸ ਸਮੇਂ ਦੀ ਕੇਂਦਰ ਸਰਕਾਰ ਤੇ ਸੂਬੇ ਦੀ ਅਕਾਲੀ ਸਰਕਾਰ ਵੱਲੋਂ ਪੂਰੀ ਸਹਿਮਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮਲਾ ਕਰਵਾਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਸੰਤਾ ਨੂੰ ਸ਼ਹੀਦ ਕੀਤਾ ਸੀ। ਉਹਨਾਂ ਨੇ ਕਿਹਾ ਕਿ ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਨੂੰ ਪਤਾ ਸੀ ਕਿ ਜੇਕਰ ਸੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹੇ ਤਾਂ ਉਹਨਾਂ ਦੀ ਪ੍ਰਭੂਸੱਤਾ ਕਦੇ ਵੀ ਕਾਇਮ ਨਹੀਂ ਹੋ ਸਕਦੀ ਜਿਸਦੇ ਸਾਜਿਸ਼ ਉਹਨਾਂ ਇਸ ਹਮਲੇ ਨੂੰ ਅੰਜਾਮ ਦਿੱਤਾ ਅਤੇ ਹਜ਼ਾਰਾਂ ਹੀ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਉਹਨਾਂ ਨੇ ਕਿਹਾ ਕਿ ਕੇਂਦਰ ’ਚ ਹਿੰਦੂਆਂ ਦੀ ਗੱਲ ਨਹੀਂ ਹੁੰਦੀ ਤੇ ਕੇਂਦਰ ’ਚ ਗੁਜਰਾਤੀ ਰਾਜ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਤਾਂ ਜੋ ਅਸੀਂ ਆਪਣਾ ਹੱਕ ਲੈ ਸਕੀਏ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਐਸਜੀਪੀਸੀ ਦੀਆਂ ਚੋਣਾਂ ਨਾ ਹੋਈਆ ਤਾਂ ਉਹ ਇਸ ਖ਼ਿਲਾਫ਼ ਕੋਈ ਵੱਡਾ ਕਦਮ ਚੁੱਕਣਗੇ।
ਇਹ ਵੀ ਪੜੋ: ਘੱਲੂਘਾਰਾ ਦਿਵਸ ਨੂੰ ਲੈਕੇ ਪੁਲਿਸ ਨੇ ਕੀਤੀ ਸਖ਼ਤੀ:ਸੋਸ਼ਲ ਮੀਡੀਆ 'ਤੇ ਵੀ ਰੱਖੀ ਨਜ਼ਰ