ਪੰਜਾਬ

punjab

ETV Bharat / city

Operation Blue Star: ‘ਜੂਨ 1984 ’ਚ ਵਾਪਰੇ ਕਹਿਰ ਦਾ ਚਸ਼ਮਦੀਦ ਗਵਾਹ ਹਾਂ’ - ਅਕਾਲੀ ਦਲ ਦੇ ਸੀਨੀਅਰ ਆਗੂ

6 ਜੂਨ 1984 ਵੇਲੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋ ਗਾਂਧੀ ਪਰਿਵਾਰ ਨੂੰ ਸਿੱਖ ਵਿਰੋਧੀ ਗਦਾਰ ਐਲਾਣ ਦੀ ਵੀ ਅਪੀਲ ਕੀਤੀ ਹੈ।

Operation Blue Star: ‘ਜੂਨ 1984 ’ਚ ਵਾਪਰੇ ਕਹਿਰ ਦਾ ਚਸ਼ਮਦੀਦ ਗਵਾਹ ਹਾਂ’
Operation Blue Star: ‘ਜੂਨ 1984 ’ਚ ਵਾਪਰੇ ਕਹਿਰ ਦਾ ਚਸ਼ਮਦੀਦ ਗਵਾਹ ਹਾਂ’

By

Published : Jun 4, 2021, 7:00 PM IST

ਅੰਮ੍ਰਿਤਸਰ:ਅਕਾਲੀ ਦਲ ਦੇ ਸੀਨੀਅਰ ਆਗੂ ਤੇ 84 ਦਾ ਸੰਤਾਪ ਹੰਢਾਉਣ ਵਾਲੇ ਵਿਰਸਾ ਸਿੰਘ ਵਲਟੋਹਾ ਨੇ 6 ਜੂਨ ਨੂੰ ਮਨਾਈ ਜਾਣ ਵਾਲੇ ਸਾਕਾ ਨੀਲਾ ਤਾਰਾ (Operation Blue Star) ਦੀ ਬਰਸੀ ਮੌਕੇ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਗਾਂਧੀ ਪਰਿਵਾਰ ਨੂੰ ਸਿੱਖ ਵਿਰੋਧੀ ਅਤੇ ਸਿੱਖਾਂ ਦੇ ਦੁਸ਼ਮਣ ਐਲਾਨਣ ਦੀ ਅਪੀਲ ਕੀਤੀ ਹੈ। ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋ ਗਾਂਧੀ ਪਰਿਵਾਰ ਨੂੰ ਸਿੱਖ ਵਿਰੋਧੀ ਗਦਾਰ ਐਲਾਣ ਦੀ ਵੀ ਅਪੀਲ ਕੀਤੀ ਹੈ।

Operation Blue Star: ‘ਜੂਨ 1984 ’ਚ ਵਾਪਰੇ ਕਹਿਰ ਦਾ ਚਸ਼ਮਦੀਦ ਗਵਾਹ ਹਾਂ’

ਇਹ ਵੀ ਪੜੋ: Operation Blue Star: ਘੱਲੂਘਾਰਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਉਹਨਾਂ ਨੇ ਕਿਹਾ ਕਿ ਗਿਆਨੀ ਜੈਲ ਸਿੰਘ ਜੋ ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਸਨ, ਉਨ੍ਹਾਂ ਨੂੰ ਇੱਕ ਮਹੀਨਾ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਣ ਵਾਲੇ ਹਮਲੇ ਬਾਰੇ ਜਾਣਕਾਰੀ ਸੀ। ਗਾਂਧੀ ਪਰਿਵਾਰ ਦੇ ਨਾਲ-ਨਾਲ ਉਸ ਵੇਲੇ ਕਾਂਗਰਸ ਦੇ ਸੂਬਾ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੇ ਸਿੱਖ ਵਿਰੋਧੀ ਰੋਲ ਨੂੰ ਦੇਖਦੇ ਹੋਏ ਸਿੱਖ ਵਿਰੋਧੀ ਐਲਾਨੀਆਂ ਜਾਵੇ। ਉਹਨਾਂ ਨੇ ਕਿਹਾ ਕਿ ਦਬਾਅ ’ਚ ਇੰਦਰਾ ਗਾਂਧੀ ਨੇ ਲਿਆ ਫੈਸਲਾ ਲਿਆ ਤੇ 2 ਸਤੰਬਰ 1984 ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕਿਰਪਾਲ ਸਿੰਘ ਵੱਲੋਂ ਗਿਆਨੀ ਜੈਲ ਸਿੰਘ ਖ਼ਿਲਾਫ਼ ਹੁਕਮਨਾਮਾ ਜਾਰੀ ਕਰਦਿਆਂ ਸੰਗਤਾਂ ਨੂੰ ਜੈਲ ਸਿੰਘ ਨਾਲ ਕਿਸੇ ਤਰ੍ਹਾਂ ਦਾ ਮਿਲਵਰਤਨ ਨਾ ਕਰਨ ਦਾ ਆਦੇਸ਼ ਕੀਤਾ ਗਿਆ ਸੀ।

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੈਂ ਜੂਨ 1984 ਘੱਲੂਘਾਰੇ (Operation Blue Star) ਦਾ ਖੁਦ ਗਵਾਹ ਹਾਂ। ਉਹਨਾਂ ਨੇ ਕਿਹਾ ਕਿ ਉਸ ਸਮੇਂ ਲੱਖਾ ਬੇਕਸੂਰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ ਹੈ।

ਇਹ ਵੀ ਪੜੋ: Lungs Damaged: ਡੀਐੱਸਪੀ ਹਰਿੰਦਰ ਸਿੰਘ ਦਾ ਜਲਦ ਸ਼ੁਰੂ ਹੋਵੇਗਾ ਇਲਾਜ

ABOUT THE AUTHOR

...view details