ਅੰਮ੍ਰਿਤਸਰ: ਥਾਣਾ ਤਰਸਿੱਕਾ ਦੀ ਪੁਲਿਸ ਨੇ ਇੱਕ ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਸਣੇ ਇੱਕ ਮੁਲਜਮ ਨੂੰ ਕਾਬੂ ਕੀਤਾ ਹੈ। ਥਾਣਾ ਤਰਸਿੱਕਾ ਦੀ ਐਸਐਚਓ ਪਰਮਿੰਦਰ ਕੌਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਡੇਹਰੀਵਾਲ ਤੋਂ ਕਥਿਤ ਮੁਲਜ਼ਮ ਮਨਦੀਪ ਸਿੰਘ ਉਰਫ ਮਨੀ ਪੁੱਤਰ ਬਲਕਾਰ ਸਿੰਘ ਵਾਸੀ ਵਾਸੀ ਪੱਤੀ ਮੁਸਲਮਾਨਾਂ ਪਿੰਡ ਤਰਸਿੱਕਾ ਨੂੰ ਇੱਕ 32 ਬੋਰ ਦੇਸੀ ਪਿਸਤੌਲ ਤੇ ਇੱਕ ਰੌਂਦ ਸਣੇ ਕਾਬੂ ਕੀਤਾ ਹੈ।
32 ਬੋਰ ਦੀ ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਸਣੇ ਇੱਕ ਕਾਬੂ
ਥਾਣਾ ਤਰਸਿੱਕਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਡੇਹਰੀਵਾਲ ਤੋਂ ਮੁਲਜ਼ਮ ਮਨਦੀਪ ਸਿੰਘ ਉਰਫ ਮਨੀ ਨੂੰ ਇੱਕ 32 ਬੋਰ ਦੇਸੀ ਪਿਸਤੌਲ ਤੇ ਇੱਕ ਰੌਂਦ ਸਣੇ ਕਾਬੂ ਕੀਤਾ ਹੈ।
32 ਬੋਰ ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਸਣੇ ਇੱਕ ਕਾਬੂ
ਇਹ ਵੀ ਪੜੋ: ਦੇਹ ਵਪਾਰ ਦੇ ਅੱਡੇ 'ਤੇ ਪੁਲਿਸ ਦਾ ਛਾਪਾ: ਤਿੰਨ ਜੋੜੇ ਕੀਤੇ ਗ੍ਰਿਫ਼ਤਾਰ
ਉਨਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮ ਖਿਲਾਫ ਥਾਣਾ ਤਰਸਿੱਕਾ ਵਿਖੇ ਮੁਕਦਮਾ ਨੰ 74 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਮੁਲਜ਼ਮ ਲੁੱਟਾਂ ਖੋਹਾਂ ਦਾ ਆਦੀ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਲੁੱਟਾਂ ਖੋਹਾਂ ਦੇ ਮਾਮਲੇ ਟਰੇਸ ਹੋਣ ਦੀ ਉਮੀਦ ਹੈ।
ਇਹ ਵੀ ਪੜੋ: ਅੰਦੋਲਨ ਦੇ 236ਵੇਂ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੀਤਾ ਯਾਦ