ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦੀ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਹੁਣ 5 ਤੋਂ 10 ਰੁਪਏ ਐਂਟਰੀ ਪਰਚੀ ਦੇਣੀ ਪੈ ਸਕਦੀ ਹੈ। ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੇ ਰੱਖ ਰਖਾਵ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਕੱਢਣਾ ਕਾਫੀ ਮੁਸ਼ਕਿਲ ਹੈ ਇਸ ਲਈ ਜੱਲਿਆਂਵਾਲਾ ਬਾਗ਼ ਵਿੱਚ ਐਂਟਰੀ ਫੀਸ ਲਗਾਈ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਹੁਣ ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਣੀ ਪੈ ਸਕਦੀ ਹੈ ਫ਼ੀਸ - entry fee
ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦੀ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਹੁਣ ਦੇਣੀ ਪੈ ਸਕਦੀ ਹੈ 5 ਤੋਂ 10 ਰੁਪਏ ਐਂਟਰੀ ਪਰਚੀ । ਕਾਂਗਰਸ ਦੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਇਸ ਦਾ ਵਿਰੋਧ ਕੀਤਾ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਐਂਟਰੀ ਪਰਚੀ 5 ਤੋਂ 10 ਰੁਪਏ ਰੱਖੀ ਜਾਵੇਗੀ ਜਿਸ ਤੋਂ ਹੋਈ ਆਮਦਨ ਨੂੰ ਕਰਮਚਾਰੀਆਂ ਦੀਆ ਤਨਖਾਹਾਂ ਵਾਸਤੇ ਇਸਤੇਮਾਲ ਕੀਤਾ ਜਾਵੇਗਾ। ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੀ ਰੂਪ-ਰੇਖਾ ਬਦਲਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ।
ਉਧਰ ਕਾਂਗਰਸ ਨੇ ਜੱਲਿਆਂਵਾਲਾ ਬਾਗ਼ ਵਿੱਚ ਲਗਾਈ ਜਾਣ ਵਾਲੀ ਐਂਟਰੀ ਪਰਚੀ ਦਾ ਵਿਰੋਧ ਕੀਤਾ ਹੈ, ਕਾਂਗਰਸ ਦੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਪਰਚੀ ਲਗਾਉਣੀ ਹੀ ਹੈ ਤਾਂ ਆਪਣੇ ਨਿੱਜੀ ਸਥਾਨਾਂ 'ਤੇ ਲਗਾਉਣ ਇਹ ਕੋਈ ਆਮ ਸਥਾਨ ਨਹੀਂ ਹੈ, ਬਲਕਿ ਸ਼ਹੀਦਾ ਦੀ ਧਰਤੀ ਹੈ, ਜਿਥੇ ਸੈਂਕੜੇ ਲੋਕਾਂ ਦਾ ਖੂਨ ਡੁੱਲਿਆ ਹੈ।