ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਪੈਸ਼ਲ ਸਟੇਟ ਅਪ੍ਰੇਸ਼ਨ ਸੈੱਲ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਸ ਨੇ ਗੈਂਗਸਟਰ ਰਣਜੋਧ ਸਿੰਘ ਉਰਫ ਸੰਨੀ ਯਾਮਾ ਨੂੰ 4 ਵਿਦੇਸ਼ੀ ਪਿਸਤੌਲਾਂ ਅਤੇ 119 ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ। ਪੁਲਿਸ ਨੇ ਯਾਮਾ ਨੂੰ ਫ਼ਤਿਹਗੜ੍ਹ ਚੂੜੀਆ ਰੋਡ ਸਥਿਤ ਫੇਅਰਲੈਂਡ ਕਲੋਨੀ ਵਿੱਚਲੀ ਰਿਹਾਇਸ਼ ਤੋਂ ਕਾਬੂ ਕੀਤਾ ਹੈ।
ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਰਣਜੋਧ ਉਰਫ ਯਾਮਾ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ - Notorious gangster Sunny Yama
ਪੰਜਾਬ ਪੁਲਿਸ ਦੇ ਸਪੈਸ਼ਲ ਸਟੇਟ ਅਪ੍ਰੇਸ਼ਨ ਸੈੱਲ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਸ ਨੇ ਗੈਂਗਸਟਰ ਰਣਜੋਧ ਸਿੰਘ ਉਰਫ ਸੰਨੀ ਯਾਮਾ ਨੂੰ 4 ਵਿਦੇਸ਼ੀ ਪਿਸਤੌਲਾਂ ਅਤੇ 119 ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ। ਪੁਲਿਸ ਨੇ ਯਾਮਾ ਨੂੰ ਫ਼ਤਿਹਗੜ੍ਹ ਚੂੜੀਆ ਰੋਡ ਸਥਿਤ ਫੇਅਰਲੈਂਡ ਕਲੋਨੀ ਵਿੱਚਲੀ ਰਿਹਾਇਸ਼ ਤੋਂ ਕਾਬੂ ਕੀਤਾ ਹੈ।
![ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਰਣਜੋਧ ਉਰਫ ਯਾਮਾ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ Notorious gangster Sunny Yama held by Special State Operations Cell in amritsar](https://etvbharatimages.akamaized.net/etvbharat/prod-images/768-512-8372060-thumbnail-3x2-5.jpg)
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯਾਮਾ ਨੂੰ ਇੱਕ ਮੁਖ਼ਬਰੀ ਦੇ ਅਧਾਰ 'ਤੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਵਿਅਕਤੀ ਕਾਬੂ ਕੀਤੇ ਜਾ ਸਕਦੇ ਹਨ ਅਤੇ ਹੋਰ ਵੀ ਬਰਾਮਦਗੀਆਂ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਯਾਮਾ ਦਾ ਪੁਲਿਸ ਰਿਮਾਂਡ ਲੈ ਕੇ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਯਾਮਾ ਦੀ ਗ੍ਰਿਫ਼ਤਾਰੀ ਬਾਰੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਵਿੱਚ ਸੀ। ਹਾਲੇ ਤੱਕ ਗੈਰ-ਕਾਨੂੰਨੀ ਹਥਿਆਰਾਂ ਦੇ ਸ੍ਰੋਤਾਂ ਦਾ ਪਤਾ ਨਹੀਂ ਲੱਗ ਸਕਿਆ। ਤੁਹਾਨੂੰ ਦੱਸ ਦਈਏ ਕਿ ਯਾਮਾ 'ਤੇ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ ਅਤੇ ਬਟਾਲਾ ਸਣੇ ਕਈ ਥਾਂਈ ਕਤਲ, ਕਤਲ ਕਰਨ ਦੀ ਕੋਸ਼ਿਸ਼, ਅਗਵਾਹ ਅਤੇ ਫਿਰੌਤੀ ਮੰਗ ਦੇ ਕਈ ਮਾਮਲੇ ਦਰਜ ਹਨ।