ਪੰਜਾਬ

punjab

ETV Bharat / city

NIA ਦੀ ਪੁੱਛਗਿੱਛ ਤੋਂ ਬਾਅਦ ਪਹਿਲੀ ਵਾਰ ਬੋਲੇ ਪਰਮਜੀਤ, ਕਿਹਾ- ਅਕਾਲੀ ਰੈਫਰੈਂਡਮ ਨਾਲ ਜੋੜਨ ਹੋ ਰਹੀ ਸੀ ਕੋਸ਼ਿਸ਼ - ਪਰਮਜੀਤ ਅਕਾਲੀ

ਐਨਆਈਏ ਨੇ ਪੰਜਾਬ ਦੀ ਕਈ ਸਮਾਜ ਸੇਵੀ ਸੰਸਥਾਂਵਾਂ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਕਰਕੇ ਉਨ੍ਹਾਂ ਨੂੰ ਦਿੱਲੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਸਿੱਖ ਜੱਥੇਬੰਦੀ ਦੇ ਨੁਮਾਇੰਦੇ ਪਰਮਜੀਤ ਅਕਾਲੀ ਵੀ ਐਨਆਈਏ ਦੇ ਅੱਗੇ ਪੇਸ਼ ਹੋਏ।

8 ਘੰਟੇ ਤੱਕ ਚੱਲੀ ਐਨਆਈਏ ਦੀ ਪੁੱਛਗਿੱਛ: ਪਰਮਜੀਤ ਅਕਾਲੀ
8 ਘੰਟੇ ਤੱਕ ਚੱਲੀ ਐਨਆਈਏ ਦੀ ਪੁੱਛਗਿੱਛ: ਪਰਮਜੀਤ ਅਕਾਲੀ

By

Published : Jan 24, 2021, 7:41 PM IST

Updated : Jan 24, 2021, 7:48 PM IST

ਅੰਮ੍ਰਿਤਸਰ: ਐਨਆਈਏ ਨੇ ਪੰਜਾਬ ਦੀ ਕਈ ਸਮਾਜ ਸੇਵੀ ਸੰਸਥਾਂਵਾਂ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਕਰਕੇ ਉਨ੍ਹਾਂ ਨੂੰ ਦਿੱਲੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਸਿੱਖ ਜੱਥੇਬੰਦੀ ਦੇ ਨੁਮਾਇੰਦੇ ਪਰਮਜੀਤ ਅਕਾਲੀ ਵੀ ਐਨਆਈਏ ਦੇ ਅੱਗੇ ਪੇਸ਼ ਹੋਏ।

8 ਘੰਟੇ ਤੱਕ ਚੱਲੀ ਪੁੱਛਗਿੱਛ

ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪੁੱਛਗਿੱਛ 8 ਘੰਟੇ ਤੱਕ ਲਗਾਤਾਰ ਚੱਲੀ। ਕੁੱਲ 9 ਘੰਟੇ ਦੀ ਸੀ ਪਰ ਵਿੱਚ ਦੀ ਉਨ੍ਹਾਂ ਨੂੰ ਲੰਚ ਬ੍ਰੇਕ ਵੀ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਕੋਈ ਬਦਸੂਲਕੀ ਨਹੀਂ ਕੀਤੀ।

8 ਘੰਟੇ ਤੱਕ ਚੱਲੀ ਐਨਆਈਏ ਦੀ ਪੁੱਛਗਿੱਛ: ਪਰਮਜੀਤ ਅਕਾਲੀ

ਸਿੱਖ ਸਿਧਾਂਤਾਂ ਦਾ ਕੀਤਾ ਪੂਰਾ ਸਨਮਾਨ

ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਬਹੁਤ ਚੰਗੇ ਤਰੀਕੇ ਨਾਲ ਵਤੀਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਸ੍ਰੀ ਸਾਹਿਬ ਦੀ ਧਾਰ ਨੂੰ ਚੈੱਕ ਕਰਨਾ ਸੀ ਤੇ ਉਨ੍ਹਾਂ ਨੇ ਬੇਨਤੀ ਕੀਤੀ ਉਹ ਹੱਥ ਧੋ ਕੇ ਹੀ ਉਸ ਨੂੰ ਚੈੱਕ ਕਰਨ ਤਾਂ ਉਨ੍ਹਾਂ ਨੇ ਭਾਵਨਾਂਵਾਂ ਨੂੰ ਸਮਝਦੇ ਹੋਏ ਸਿੱਖ ਸਿਧਾਂਤਾਂ ਦਾ ਪੂਰਾ ਸਨਮਾਨ ਕੀਤਾ।

ਵਿਦੇਸ਼ਾਂ ਦੀ ਫੰਡਿੰਗ ਨੂੰ ਲੈ ਕੇ ਕੀਤੇ ਗਏ ਸਵਾਲ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਬਾਰੇ ਸਵਾਲ ਕੀਤੇ ਗਏ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਧਾਈ ਤੇ ਸਰਾਹਨਾ ਦੇ ਫੋਨ ਆਉਂਦੇ ਹਨ ਤੇ ਉਨ੍ਹਾਂ ਦਾ ਪਾਬੰਦੀਸ਼ੁਦਾ ਵਫ਼ਦ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Last Updated : Jan 24, 2021, 7:48 PM IST

ABOUT THE AUTHOR

...view details