ਅੰਮ੍ਰਿਤਸਰ:ਅੰਮ੍ਰਿਤਸਰ ਤੋਂ ਇੱਕ ਦਿਲ ਨੂੰ ਦਹਿਲਾਉਣ ਵਾਲਾ ਵਾਕਿਆ ਸਾਹਮਣੇ ਆਇਆ ਹੈ।ਇਸ ਕੜਾਕੇ ਦੀ ਠੰਡ ਵਿੱਚ ਇੱਕ ਨਵ-ਜੰਮਿਆ ਬੱਚਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ ਹੈ।ਜਿਸ ਨੂੰ ਪੁਲਿਸ ਵਲੋਂ ਚਾਇਲਡ ਹੈਲਪ ਰਾਂਹੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਰੇਲਵੇ ਸਟੇਸ਼ਨ ਤੋਂ ਨਾਜ਼ੁਕ ਹਾਲਤ 'ਚ ਮਿਲਿਆ ਨਵ-ਜੰਮਿਆ ਬੱਚਾ - railway station
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਕੜਾਕੇ ਦੀ ਠੰਡ ਵਿੱਚ ਇੱਕ ਨਵ ਜੰਮਿਆ ਬੱਚਾ ਮਿਲਿਆ ਹੈ। ਜਿਸ ਨੂੰ ਪੁਲਿਸ ਵਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਦਰਅਸਲ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕੰਮ ਇੱਕ ਕੁੱਲੀ ਨੇ ਸਵੇਰੇ ਚਾਰ ਵਜੇ ਇੱਕ ਬੱਚੇ ਦੀਆਂ ਚੀਕਾਂ ਸੁਣੀਆਂ ਤਾਂ ਉਸ ਨੇ ਵੇਖਿਆ ਕਿ ਇੱਕ ਨਵ ਜੰਮਿਆ ਬਾਲ ਰੇਲਵੇ ਲਾਇਨ 'ਤੇ ਪਿਆ ਹੈ। ਜਿਸ ਮਗਰੋ ਉਸ ਨੇ ਇਸ ਦੀ ਸੂਚਨਾ ਸਰਕਾਰੀ ਰੇਲਵੇ ਪੁਲਿਸ ਨੂੰ ਦਿੱਤੀ । ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਇਲਡ ਹੈਲਪ ਲਾਇਨ ਰਾਂਹੀ ਬਾਲ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਬੱਚੇ ਦੀ ਹਾਲਤ ਨਾਜ਼ੁਕ ਸੀ। ਜਿਸ ਦਾ ਡਾਕਟਰਾਂ ਵਲੋਂ ਤੁਰੰਤ ਇਲਾਜ਼ ਸ਼ੁਰੂ ਕਰ ਦਿੱਤਾ ਗਿਆ।ਮਾਮਲੇ ਬਾਰੇ ਗੱਲ ਕਰਦਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਨੂੰ ਇਸ ਹਲਾਤ ਵਿੱਚ ਛੱਡ ਕੇ ਜਾਣ ਵਾਲੇ ਵਿਅਕਤੀ ਜਾਂ ਔਰਤ ਦੀ ਭਾਲ ਕੀਤੀ ਜਾ ਰਹੀ ਹੈ।ਬੱਚੇ ਦਾ ਇਲਾਜ਼ ਕਰ ਰਹੇ ਡਾਕਟਰ ਨੇ ਆਖਿਆ ਕਿ ਬੱਚਾ ਜਿਸ ਸਮੇਂ ਹਸਪਤਾਲ ਵਿੱਚ ਆਇਆ ਸੀ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਜਿਸ ਨੂੰ ਬਹੁਤ ਮੁਸ਼ੱਕਤ ਤੋਂ ਬਾਅਦ ਬਚਾਇਆ ਗਿਆ ਹੈ।ਬੱਚੇ ਦੀ ਹਾਲਤ ਹਾਲੇ ਵੀ ਨਾਜ਼ੁਕ ਹੈ ਪਰ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਹਸਪਾਤਲ ਵਲੋਂ ਬੱਚੇ ਦੀਆਂ ਦਵਾਈ ਅਤੇ ਹੋਰ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਸਰਕਾਰੀ ਪੱਧਰ 'ਤੇ ਦਿੱਤੀਆਂ ਜਾ ਰਹੀਆਂ ਹਨ।ਬੱਚੇ ਦੀ ਹਾਲਤ ਵਿੱਚ ਹੋ ਰਹੇ ਸੁਧਾਰ ਦੇ ਨਾਲ ਹੀ ਉਸ ਦੀ ਖ਼ੁਰਾਕ ਸ਼ੁਰੂ ਕਰ ਦਿੱਤੀ ਗਈ ਹੈ।