ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਮਜੀਠਾ 'ਚ ਇੱਕ ਐੱਮਬੀਬੀਐੱਸ ਡਾਕਟਰ ਵੱਲੋਂ ਪਿਛਲੇ 45 ਸਾਲ ਤੋਂ ਵਾਜਿਬ ਰੇਟਾਂ ਉੱਤੇ ਦਵਾਈਆਂ ਮੁਹੱਈਆ ਕਰਵਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਮਜੀਠਾ ਕਸਬੇ ਦੇ ਲੋੜਵੰਦ ਗਰੀਬ ਲੋਕਾਂ ਨੂੰ ਮਿਲ ਰਹੀਆਂ ਨੇ ਸਿਰਫ ਕੰਟਰੋਲ ਰੇਟ 'ਤੇ ਦਵਾਈਆਂ ਇਸ ਸਬੰਧੀ ਜਦੋਂ ਮਜੀਠਾ ਕਸਬੇ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਸੁਦੇਸ਼ ਹਸਪਤਾਲ ਦੇ ਡਾਕਟਰ ਸੁਦੇਸ਼ ਕੁਮਾਰ ਇੱਕ ਨਿੱਜੀ ਕਲੀਨਿਕ ਤੇ ਹਸਪਤਾਲ ਚਲਾ ਰਹੇ ਹਨ। ਉਨ੍ਹਾਂ ਵੱਲੋਂ 1975 ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਸਿਰਫ ਤੇ ਸਿਰਫ ਨਾ ਮਾਤਰ ਰੇਟ ਉੱਤੇ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਇਸ ਸਬੰਧੀ ਜਦੋਂ ਡਾਕਟਰ ਸੁਦੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਮਬੀਬੀਐੱਸ ਦੀ ਪੜ੍ਹਾਈ ਦੌਰਾਨ ਹੀ ਇਹ ਫੈਸਲਾ ਕਰ ਲਿਆ ਸੀ ਕਿ ਉਹ ਕਿੱਤੇ ਵਜੋਂ ਡਾਕਟਰ ਦਾ ਕੰਮ ਕਰਨਗੇ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣਗੇ ਅਤੇ ਬਾਕੀ ਮਰੀਜ਼ਾਂ ਨੂੰ ਵੀ ਵਾਜਿਬ ਰੇਟ ਉੱਤੇ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣਗੇ।
ਡਾਕਟਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ 3-4 ਗੁਣਾ ਪ੍ਰਿੰਟ ਰੇਟ ਵਿੱਚ ਓਹਲਾ ਰੱਖ ਕੇ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਕੰਪਨੀਆਂ ਦੀ ਲੁੱਟ ਵਿੱਚ ਸਾਥ ਦੇਣ ਵਾਲੇ ਮੈਡੀਕਲ ਸਟੋਰਾਂ ਦੇ ਮਾਲਕ, ਕੈਮਿਸਟ, ਡਾਕਟਰ ਤੇ ਵੱਡੇ ਵੱਡੇ ਹਸਪਤਾਲ ਚਲਾਉਣ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਅਸੀਂ ਲੋੜਵੰਦ ਮਰੀਜ਼ਾਂ ਦੀ ਲੁੱਟ ਕਰਕੇ ਆਪਣਾ ਘਰ ਪਾਲਦੇ ਹਾਂ ਤਾਂ ਸਾਡੀ ਔਲਾਦ ਵੀ ਚੰਗੇ ਆਦਰਸ਼ਾ ਵਾਲੀ ਨਹੀਂ ਬਣਦੀ।