ਪੰਜਾਬ

punjab

ETV Bharat / city

ਕੁਦਰਤੀ ਆਪਦਾ ਤੋਂ ਨਿਪਟਣ ਲਈ NDRF ਦੀ ਟੀਮ ਨੇ ਕਰਵਾਈ ਮੌਕ ਡ੍ਰਿਲ - organized

ਅੰਮ੍ਰਿਤਸਰ ਵਿਖੇ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਵੱਲੋਂ ਮੌਕ ਡ੍ਰਿਲ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਕੁਦਰਤੀ ਆਪਦਾ ਨਾਲ ਨਜਿੱਠਣ ਲਈ ਜਾਗਰੂਕ ਕਰਨਾ ਸੀ।

ਐਨ.ਡੀ.ਆਰ.ਐਫ ਦੀ ਟੀਮ ਨੇ ਕਰਵਾਈ ਮੌਕ ਡ੍ਰਿਲ

By

Published : Mar 29, 2019, 6:51 PM IST

ਅੰਮ੍ਰਿਤਸਰ : ਜ਼ਿਲ੍ਹੇ ਵਿੱਚ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਵੱਲੋਂ ਮੌਕ ਡ੍ਰਿਲ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕ ਡ੍ਰੀਲ ਦੇ ਪ੍ਰਦਰਸ਼ਨ ਕੀਤੇ ਜਾਣ ਦਾ ਮੁੱਖ ਮਕਸਦ ਲੋਕਾਂ ਨੂੰ ਕੁਦਰਤੀ ਆਪਦਾ ਸਮੇਂ ਮੁਸ਼ਕਲ ਹਲਾਤਾਂ ਨਾਲ ਨਜਿੱਠਣ ਲਈ ਲਈ ਜਾਗਰੂਕ ਕਰਨਾ ਸੀ।

ਵੀਡੀਓ।

ਇਸ ਮੌਕ ਡ੍ਰਿਲ ਪ੍ਰਦਰਸ਼ਨ ਵਿੱਚ ਭੂਚਾਲ, ਹੜ੍ਹ ,ਗੈਸ ਲੀਕੇਜ ਅਤੇ ਹੋਰਨਾਂ ਕੁਦਰਤੀ ਆਪਦਾਵਾਂ ਦੌਰਾਨ ਬਚਾਅ ਕਰਨ ਦੇ ਤਰੀਕੇ ਦੱਸੇ ਗਏ। ਆਪਦਾ ਵਿੱਚ ਫ਼ਸੇ ਲੋਕਾਂ ਦੀ ਮਦਦ ਕਰਨ ਅਤੇ ਮੈਡੀਕਲ ਸਹਾਇਤਾ ਦੇਂਣ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕ ਡ੍ਰਿਲ ਲਈ ਬਠਿੰਡਾ ਅਤੇ ਪਠਾਨਕੋਟ ਤੋਂ ਐਨ.ਡੀ.ਆਰ.ਐਫ ਦੀਆਂ ਵੱਖ-ਵੱਖ ਟੀਮਾਂ ਮੰਗਵਾਈਆਂ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੌਕ ਡ੍ਰਿਲ ਤੋਂ ਜਾਗਰੂਕ ਹੋ ਕੇ ਲੋਕ ਅੱਗੇ ਤੋਂ ਕਿਸੇ ਵੀ ਆਪਦਾ ਸਮੇਂ ਨਿਡਰ ਹੋ ਕੇ ਇੱਕ ਦੂਜੇ ਦੀ ਸਹਾਇਤਾ ਕਰ ਸਕਣ ਅਤੇ ਬਚਾਅ ਕਰਨ ਵਿੱਚ ਸਮਰੱਥ ਹੋਣਗੇ।

ABOUT THE AUTHOR

...view details