ਅੰਮ੍ਰਿਤਸਰ:ਪੰਜਾਬ ਵਿਧਾਨਸਭਾ ਚੋਣਾਂ ਦੇ ਐਲਾਨ (2022 Punjab Assembly Election Announcement ) ਤੋਂ ਬਾਅਦ ਚੋਣ ਅਖਾੜਾ ਭਖ ਚੁੱਕਿਆ ਹੈ। ਇਸੇ ਦੇ ਚੱਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਚ ਸਮਰਥਕਾਂ ਦੇ ਘਰਾਂ ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ।
ਠੇਕੇਦਾਰੀ ਸਿਸਟਮ ਹੋਵੇ ਖਤਮ- ਸਿੱਧੂ
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋ ਤੱਕ ਠੇਕੇਦਾਰੀ ਸਿਸਮਟ ਹੈ ਉਸ ਸਮੇਂ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਠੇਕੇਦਾਰੀ ਸਿਸਟਮ ਨੂੰ ਜੜੋਂ ਪੁੱਟਣਾ ਪੈਣਾ ਹੈ। ਰੇਤਾਂ ਪੰਜਾਬ ਦੇ ਲੋਕਾਂ ਨੂੰ ਉਸ ਸਮੇਂ ਆਰਾਮ ਨਾਲ ਮਿਲੇਗਾ ਜਦੋਂ ਪੰਜਾਬ ’ਚ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇਗਾ। ਪੰਜਾਬ ਚ ਟਰਾਂਸਪੋਰਟ ਮਾਫੀਆ ਕਾਫੀ ਭਾਰੀ ਹੈ। 25 ਹਜ਼ਾਰ ਦਾ ਟਰੱਕ ਲਿਆ ਕੇ 5 ਹਜ਼ਾਰ ਗੁੰਡਾ ਟੈਕਸ ਦਿੰਦਾ ਹੈ ਅਤੇ 20 ਹਜ਼ਾਰ ਦਾ ਰੇਤੇ ਚੋਂ ਕਮਾਈ ਕੀਤੀ ਜਾਂਦੀ ਹੈ। ਕੀਮਤਾਂ ਨੂੰ ਤੈਅ ਕੀਤਾ ਜਾਂਣਾ ਚਾਹੀਦਾ ਹੈ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ।