ਅੰਮ੍ਰਿਤਸਰ: ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਪ੍ਰੈਸ ਕਾਨਫਰੰਸ ਕਰਦਿਆਂ ਨਵਜੋਤ ਸਿੱਧੂ ਖਿਲਾਫ਼ ਜਮ ਕੇ ਨਿਸ਼ਾਨੇ ਸਾਧੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇਸ ਸਮੇਂ ਗੁੰਮਸ਼ੁਦਾ ਅਤੇ ਬੇਸਹਾਰਾ ਹਨ। ਉਨ੍ਹਾਂ ਦਾ ਕਹਿਣਾ ਕਿ ਸਿੱਧੂ ਕਿਸੇ ਪਾਰਟੀ ਦਾ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਜਿਸ ਪਾਰਟੀ 'ਚ ਜਾਂਦਾ ਹੈ, ਉਸਦੀ ਹੀ ਬੁਰਾਈ ਕਰਨ ਲੱਗ ਜਾਂਦਾ ਹੈ। ਸਿੱਧੂ 'ਤੇ ਤੰਜ ਕਸਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਉਸ ਦਾ ਕੰਮ ਹੈ, ਜਿਸ ਥਾਲੀ 'ਚ ਖਾਓ, ਉਸ 'ਚ ਹੀ ਛੇਕ ਕਰ ਦਓ।
ਨਵਜੋਤ ਸਿੱਧੂ ਇਸ ਸਮੇਂ ਬੇਸਹਾਰਾ ਤੇ ਗੁੰਮਸ਼ੁਦਾ- ਸ਼ਵੇਤ ਮਲਿਕ - ਪੰਜਾਬ ਸਰਕਾਰ ਦੀਆਂ ਨਾਕਾਮੀਆਂ
ਸ਼ਵੇਤ ਮਲਿਕ ਨੇ ਕਿਹਾ ਕਿ ਮਹਿਜ਼ ਸਿਆਸੀ ਡਰਾਮਾ ਕਰਦਿਆਂ ਸਿੱਧੂ ਵਲੋਂ ਹੁਣ ਬੇਅਦਬੀ ਦੇ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਲੋਂ ਬੇਅਦਬੀ ਦੇ ਮੁੱਦਿਆਂ ਨੂੰ ਉਦੋਂ ਕਿਉਂ ਨਾ ਚੁੱਕਿਆ ਗਿਆ ਜਦੋਂ ਮੁੱਖ ਮੰਤਰੀ ਦੇ ਫਾਰਮ ਹਾਊਸ 'ਚ ਲੰਚ ਕੀਤਾ ਜਾਂਦਾ ਸੀ।
ਇਸ ਮੌਕੇ ਬੋਲਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਮਹਿਜ਼ ਸਿਆਸੀ ਡਰਾਮਾ ਕਰਦਿਆਂ ਸਿੱਧੂ ਵਲੋਂ ਹੁਣ ਬੇਅਦਬੀ ਦੇ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਲੋਂ ਬੇਅਦਬੀ ਦੇ ਮੁੱਦਿਆਂ ਨੂੰ ਉਦੋਂ ਕਿਉਂ ਨਾ ਚੁੱਕਿਆ ਗਿਆ ਜਦੋਂ ਮੁੱਖ ਮੰਤਰੀ ਦੇ ਫਾਰਮ ਹਾਊਸ 'ਚ ਲੰਚ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ 'ਚ ਵੀ ਮੁੱਖ ਮੰਤਰੀ ਦੀ ਲਾਲਸਾ ਲੈਕੇ ਗਿਆ ਸੀ, ਜੋ ਪੂਰੀ ਨਾ ਹੋ ਸਕੀ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਸਬੰਧੀ ਬੋਲਿਦਆਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ 'ਚ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਲੈਕੇ ਜਾਣਗੇ ਅਤੇ ਭਾਜਪਾ ਦੀ ਸਰਕਾਰ ਸੂਬੇ 'ਚ ਬਣਾਉਣਗੇ।
ਇਹ ਵੀ ਪੜ੍ਹੋ:NSUI ਵੱਲੋਂ ਲਗਾਏ ਗਏ ‘ਕੈਪਟਨ ਇੱਕ ਹੀ ਹੁੰਦਾ ਹੈ’ ਦੇ ਪੋਸਟਰ