ਅੰਮ੍ਰਿਤਸਰ: ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸ਼ਰਧਾ ਭਾਵਨਾ ਨਾਲ ਨਮਾਜ਼ ਅਦਾ ਕਰਕੇ ਸਰਬਤ ਦੇ ਭਲੇ ਲਈ ਦੂਆ ਮੰਗੀ। ਇਸ ਮੌਕੇ ਮਸਜਿਦ 'ਚ ਘੱਟ ਗਿਣਤੀ 'ਚ ਲੋਕ ਨਮਾਜ਼ ਅਦਾ ਕਰਨ ਪੁੱਜੇ। ਜ਼ਿਆਦਾਤਰ ਲੋਕਾਂ ਨੇ ਘਰ ਵਿੱਚ ਹੀ ਨਮਾਜ਼ ਅਦਾ ਕਰ ਕੋਰੋਨਾ ਮਹਾਂਮਰੀ ਤੋਂ ਬਚਾਅ ਲਈ ਦੂਆ ਮੰਗੀ। ਮਸਜਿਦ 'ਚ ਨਮਾਜ਼ ਅਦਾ ਕਰਨ ਆਏ ਲੋਕਾਂ ਵੱਲੋਂ ਸਮਾਜਿਕ ਦੂਰੀ ਦਾ ਖ਼ਾਸ ਖਿਆਲ ਰੱਖਿਆ ਗਿਆ।
ਅੰਮ੍ਰਿਤਸਰ: ਮੁਸਲਿਮ ਭਾਈਚਾਰੇ ਨੇ ਮਨਾਈ ਬਕਰੀਦ, ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਗੀ ਦੂਆ - ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਗੀ ਦੂਆ
ਅੱਜ ਦੇਸ਼ ਭਰ 'ਚ ਮੁਸਲਿਮ ਭਾਈਚਾਰੇ ਵੱਲੋਂ ਈਦ-ਓਲ-ਅਜਹਾ (ਬਕਰੀਦ) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੰਮ੍ਰਿਤਸਰ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਸਰਬੱਤ ਦੇ ਭਲੇ ਲਈ ਨਮਾਜ਼ ਅਦਾ ਕਰਕੇ ਦੂਆ ਮੰਗੀ ਗਈ।
ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮੌਲਵੀਆਂ ਵੱਲੋਂ ਲੋਕਾਂ ਨੂੰ ਘਰ 'ਤੇ ਰਹਿ ਕੇ ਹੀ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਬਾਰੇ ਦੱਸਦੇ ਹੋਏ ਮੌਲਵੀ, ਖ਼ਾਮਿਦ ਹੁਸੈਨ ਕਾਸ਼ਮੀ ਨੇ ਦੱਸਿਆ ਕਿ ਲੋਕ ਅੱਜ ਦੇ ਦਿਨ ਅਲ੍ਹਾ ਲਈ ਬਕਰੇ ਦੀ ਕੁਰਬਾਨੀ ਦਿੰਦੇ ਹਨ ਅਤੇ ਪਰਿਵਾਰ ਤੇ ਸਮਾਜ ਦੇ ਭਲੇ ਲਈ ਦੂਆ ਮੰਗਦੇ ਹਨ।
ਉਨ੍ਹਾਂ ਕਿਹਾ ਕਿ ਈਦ ਈਦ-ਓਲ-ਫ਼ਿਤਰ (ਮੀਠੀ ਈਦ) ਵਾਂਗ ਹੀ ਈਦ-ਓਲ-ਅਜ਼ਹਾ (ਬਕਰੀਦ) ਦਾ ਤਿਉਹਾਰ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਤਿੰਨ ਦਿਨਾਂ ਤੱਕ ਬਕਰੇ ਦੀ ਕੁਰਬਾਨੀ ਦਿੰਦੇ ਹਨ। ਮੁਸਲਿਮ ਧਰਮ 'ਚ ਕੁਰਬਾਨੀ ਦਾ ਖ਼ਾਸ ਮਹੱਤਵ ਹੈ।